Punjab Cabinet

ਪੰਜਾਬ ਕੈਬਿਨਟ ਵੱਲੋਂ ਪੰਚਾਇਤੀ ਰਾਜ ਐਕਟ 1994 ‘ਚ ਸੋਧ ਨੂੰ ਮਨਜ਼ੂਰੀ, ਜਾਣੋ ਹੋਰ ਅਹਿਮ ਫੈਸਲੇ

ਚੰਡੀਗੜ੍ਹ, 29 ਅਗਸਤ 2024: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ (Punjab Cabinet) ਦੀ ਅਹਿਮ ਬੈਠਕ ‘ਚ ਅੱਜ ਅਹਿਮ ਫੈਸਲੇ ਲਏ ਹਨ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੀਸੀਐਸ ਦੀਆਂ ਅਸਾਮੀਆਂ ‘ਚ ਵਾਧਾ ਕੀਤਾ ਗਿਆ ਹੈ | ਹੁਣ ਪੀਸੀਐਸ ਦੀਆਂ ਅਸਾਮੀਆਂ 310 ਤੋਂ ਵਧਾ ਕੇ 369 ਕਰ ਦਿੱਤੀਆਂ ਹਨ |

ਪੰਜਾਬ ਮੰਤਰੀ ਮੰਡਲ (Punjab Cabinet) ਨੇ ਪੰਚਾਇਤੀ ਅੱਜ ਐਕਟ 1994 ‘ਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੰਚਾਇਤੀ ਚੋਣਾਂ ਬਿਨਾਂ ਸਿਆਸੀ ਪਾਰਟੀ ਦੇ ਚਿੰਨ੍ਹ ਤੋਂ ਲੜੀਆਂ ਜਾਣਗੀਆਂ | ਇਸਦੇ ਨਾਲ ਹੀ ਮਲੇਰਕੋਟਲਾ ਨੂੰ ਸੈਸ਼ਨ ਕੋਰਟ ਮਿਲੇਗਾ ਅਤੇ ਹੁਣ ਮਲੇਰਕੋਟਲਾ ਸਬ-ਡਿਵੀਜ਼ਨ ਤੋਂ ਸੈਸ਼ਨ ਡਿਵੀਜ਼ਨ ਬਣਾਇਆ ਜਾਵੇਗਾ |

ਇਸਤੋਂ ਇਲਾਵਾ ਕਸਬਾ ਮੂਨਕ ਨੇੜੇ ਪਿੰਡ ਚਾਂਦੂ ‘ਚ ਘੱਗਰ ਦਰਿਆ ਦੇ ਨਾਲ ਲੱਗਦੀ 20 ਏਕੜ ਜ਼ਮੀਨ ਖਰੀਦੀ ਹੈ, ਜਿਥੇ ਛੱਪੜ ਬਣਾਇਆ ਜਾਵੇਗਾ। ਇਸਦੇ ਨਾਲ ਹੀ ਪੰਜਾਬ ਸਰਕਾਰ ਨੇ 450 ਹਾਊਸ ਸਰਜਨ ਦੀਆਂ ਅਸਾਮੀਆਂ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ।

Scroll to Top