ਚੰਡੀਗੜ੍ਹ, 29 ਅਗਸਤ 2024: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਮੰਤਰੀ ਮੰਡਲ ਨੇ ਸੈਸ਼ਨ ਡਿਵੀਜ਼ਨ ਮਾਲੇਰਕੋਟਲਾ (Malerkotla) ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤਹਿਤ ਸੈਸ਼ਨ ਡਿਵੀਜ਼ਨ ਮਾਲੇਰਕੋਟਲਾ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਆਸਾਮੀ ਸਮੇਤ 36 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ।
ਬੁਲਾਰੇ ਨੇ ਦੱਸਿਆ ਕਿ ਇਸ ਨਾਲ ਮਾਲੇਰਕੋਟਲਾ (Malerkotla) ਵਾਸੀਆਂ ਨੂੰ ਉਨ੍ਹਾਂ ਦੇ ਹੀ ਜ਼ਿਲ੍ਹੇ ‘ਚ ਇਨਸਾਫ਼ ਮਿਲਣਾ ਯਕੀਨੀ ਹੋਵੇਗਾ। ਇਸ ਨਾਲ ਆਮ ਆਦਮੀ ਦਾ ਕੀਮਤੀ ਸਮਾਂ, ਪੈਸਾ ਅਤੇ ਊਰਜਾ ਦੀ ਬੱਚਤ ਹੋਵੇਗੀ ਅਤੇ ਉਸ ਨੂੰ ਇਸ ਮੰਤਵ ਲਈ ਦੂਜੇ ਜ਼ਿਲ੍ਹਿਆਂ ‘ਚ ਨਹੀਂ ਜਾਣਾ ਪਵੇਗਾ।