Punjab Budget

Punjab Budget: ‘ਬਦਲਦਾ ਪੰਜਾਬ’ ਤਹਿਤ ਬਜਟ ‘ਚ ਖੇਤੀਬਾੜੀ ਸੈਕਟਰ ਲਈ ਵੱਡੇ ਐਲਾਨ

ਚੰਡੀਗੜ੍ਹ, 26 ਮਾਰਚ 2025: Punjab Budget 2025-26: ਪੰਜਾਬ ਵਿਧਾਨ ਸਭਾ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ‘ਬਦਲਦਾ ਪੰਜਾਬ’ ਤਹਿਤ ਪੰਜਾਬ ਦਾ ਬਜਟ 2025-26 ਲਈ ਪੇਸ਼ ਕਰਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਮੱਦਦ ਲਈ ਖੇਤੀਬਾੜੀ ਖੇਤਰ ‘ਚ ਬਿਜਲੀ ਸਬਸਿਡੀ ਦੀ ਵਿਵਸਥਾ ਕੀਤੀ ਹੈ। ਵਿੱਤੀ ਸਾਲ 2025-26 ਦੇ ਬਜਟ ‘ਚ ਖੇਤੀਬਾੜੀ ਸੈਕਟਰ ਲਈ ₹9,992 ਕਰੋੜ ਰੱਖੇ ਗਏ ਹਨ।

ਵਿੱਤ ਮੰਤਰੀ ਨੇ ਦੱਸਿਆ ਕਿ ਪਸ਼ੂ ਸਿਹਤ ਸਹੂਲਤਾਂ ਦੇ ਪਾਇਲਟ ਪ੍ਰੋਜੈਕਟਾਂ ਲਈ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਇਸ ਲਈ 704 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਹੈ | ਉਨ੍ਹਾਂ ਕਿਹਾ ਕਿ ਗੰਨੇ ਦੀ ਖਰੀਦ ਕੀਮਤ 401 ਰੁਪਏ ਪ੍ਰਤੀ ਕੁਇੰਟਲ ਸੀ। ਇਹ ਪੂਰੇ ਦੇਸ਼ ‘ਚ ਸਭ ਤੋਂ ਵੱਧ ਸੀ। 2023-24 ਦੇ ਬਕਾਏ ਅਦਾ ਕਰ ਦਿੱਤੇ ਗਏ ਹਨ। ਇਸ ਸਹਾਇਤਾ ਨੂੰ ਜਾਰੀ ਰੱਖਣ ਲਈ 250 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜੰਗਲਾਂ ਅਤੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ 3 ਕਰੋੜ ਪੌਦੇ ਲਗਾਏ ਗਏ ਹਨ। 268 ਨਾਨਕ ਬਗੀਚੀ ਸਥਾਪਿਤ ਕੀਤੀਆਂ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਈਕੋ ਟੂਰਿਜ਼ਮ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸਦਾ ਬਜਟ 281 ਕਰੋੜ ਰੁਪਏ ਰੱਖਿਆ ਗਿਆ ਹੈ।

Read More: Punjab Budget: ਸਿੱਖਿਆ ਪ੍ਰਣਾਲੀ ਲਈ 17,925 ਕਰੋੜ ਰੁਪਏ ਦਾ ਬਜਟ, ਖੁੱਲਣਗੀਆਂ ਨਵੀਆਂ ITI

Scroll to Top