18 ਜਨਵਰੀ 2025: ਪੰਜਾਬ ਸਕੂਲ (Punjab School Education Board) ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ (Education Board) ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਤੁਸੀਂ ਇਸ ਲਿੰਕ https://registration2024.pseb.ac.in/login ‘ਤੇ ਕਲਿੱਕ ਕਰਕੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 19 ਫਰਵਰੀ, 2025 ਤੋਂ ਸ਼ੁਰੂ ਹੋਣਗੀਆਂ ਅਤੇ 10ਵੀਂ ਦੀਆਂ ਪ੍ਰੀਖਿਆਵਾਂ 10 ਮਾਰਚ, 2025 ਤੋਂ ਬੋਰਡ ਦੇ ਪ੍ਰੀਖਿਆ ਕੇਂਦਰਾਂ ‘ਤੇ ਲਈਆਂ ਜਾਣਗੀਆਂ। ਇਸ ਤੋਂ ਪਹਿਲਾਂ ਬੋਰਡ ਵੱਲੋਂ ਡੇਟਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ, ਜੋ ਕਿ ਇਸ ਪ੍ਰਕਾਰ ਹੈ:-
ਪੰਜਾਬ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਨੂੰ ਡਾਊਨਲੋਡ (download) ਕਰਨ ਲਈ, ਉਮੀਦਵਾਰਾਂ ਨੂੰ ਪਹਿਲਾਂ PSEB ਦੀ ਅਧਿਕਾਰਤ (Official website) ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ।
ਇਸ ਤੋਂ ਬਾਅਦ, ਹੋਮ ਪੇਜ ‘ਤੇ, ਤੁਹਾਨੂੰ ਆਪਣੀ ਕਲਾਸ (12ਵੀਂ, 10ਵੀਂ ਜਾਂ 8ਵੀਂ) ਦੇ ਅਨੁਸਾਰ ਡੇਟ ਸ਼ੀਟ ਦੇ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।
ਹੁਣ ਪੂਰੀ ਡੇਟਸ਼ੀਟ ਇੱਕ ਨਵੀਂ ਟੈਬ ਵਿੱਚ ਖੁੱਲੇਗੀ, ਇਸਨੂੰ ਡਾਊਨਲੋਡ ਕਰੋ ਅਤੇ ਇਸਦਾ ਪ੍ਰਿੰਟ ਆਊਟ ਲਓ।
ਇਹ ਡੇਟਸ਼ੀਟ ਤੱਕ ਪਹੁੰਚਣ ਦਾ ਸਿੱਧਾ ਲਿੰਕ ਹੈ- https://pseb.ac.in/press-releas
Read More: 8ਵੀਂ,10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ, ਜਾਣੋ ਕਦੋ ਹੋਣਗੇ ਬੱਚਿਆਂ ਦੇ ਪੇਪਰ