Punjab BJP

Punjab BJP: ਪੰਜਾਬ ਭਾਜਪਾ ਦੇ ਇਨ੍ਹਾਂ ਸਿੱਖ ਆਗੂਆਂ ਨੂੰ ਮਿਲੀ ਧਮਕੀ ਭਰੀ ਚਿੱਠੀ

ਚੰਡੀਗੜ੍ਹ, 09 ਜੁਲਾਈ 2024: ਪੰਜਾਬ ‘ਚ ਭਾਰਤੀ ਜਨਤਾ ਪਾਰਟੀ (Punjab BJP) ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਇਕ ਚਿੱਠੀ ਰਾਹੀਂ ਇਨ੍ਹਾਂ ਆਗੂਆਂ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਭਾਜਪਾ ਛੱਡ ਦੇਣ | ਇਸਦੇ ਨਾਲ ਹੀ ਧਮਕੀ ਭਰੀ ਚਿੱਠੀ ‘ਚ ਕੁਝ ਜਲਣਸ਼ੀਲ ਪਦਾਰਥ ਵੀ ਭੇਜਿਆ ਗਿਆ ਹੈ | ਇਸ ਚਿੱਠੀ ‘ਚ ਮਨਜਿੰਦਰ ਸਿੰਘ ਸਿਰਸਾ, ਤੇਜਿੰਦਰ ਸਿੰਘ ਸਰਾਂ, ਪਰਮਿੰਦਰ ਬਰਾੜ ਦਾ ਨਾਂ ਸ਼ਾਮਲ ਹੈ ਅਤੇ ਚੌਥਾ ਨਾਂ ਸ਼੍ਰੀਨਿਵਾਸਲੁ ਦਾ ਦੱਸਿਆ ਜਾ ਰਿਹਾ ਹੈ |ਚਿੱਠੀ ‘ਚ ਲਿਖਿਆ ਕਿ ਇਹ ਆਗੂ ਅਤੇ ਆਰਐਸਐਸ ਨਾਲ ਮਿਲ ਕੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਧਮਕੀ ਭਰੀ ਚਿੱਠੀ ਭਾਜਪਾ ਦੇ ਚੰਡੀਗੜ੍ਹ ਦਫਤਰ ਨੂੰ ਭੇਜੀ ਗਈ ਸੀ | ਭਾਜਪਾ ਆਗੂਆਂ (Punjab BJP) ਨੇ ਇਸਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਹੈ | ਪੁਲਿਸ ਨੇ ਚਿੱਠੀ ‘ਚ ਮਿਲੇ ਜਲਣਸ਼ੀਲ ਪਦਾਰਥ ਨੂੰ ਜਾਂਚ ਲਈ ਭੇਜ ਦਿੱਤਾ ਹੈ | ਇਸਦੇ ਨਾਲ ਚੰਡੀਗੜ੍ਹ ਦੇ ਭਾਜਪਾ ਦਫਤਰ ਦੀ ਸੁਰੱਖਿਆ ਵਧਾ ਦਿੱਤੀ ਹੈ |

Scroll to Top