ਚੰਡੀਗੜ੍ਹ, 20 ਦਸੰਬਰ 2023: ਪੰਜਾਬ ਸਰਕਾਰ ਨੇ ਪਿੰਡ ਭਾਮੇ ਕਲਾਂ (Bhamme Kalan), ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ ਵਿਖੇ ਸਰਪੰਚ ਦੀ ਹੋ ਰਹੀ ਜ਼ਿਮਨੀ ਚੋਣ ਨੂੰ ਮੁੱਖ ਰੱਖਦੇ ਹੋਏ ਕਾਮਿਆਂ ਲਈ 24 ਦਸੰਬਰ, 2023 ਨੂੰ ਚੋਣ ਵਾਲੇ ਦਿਨ ਤਨਖਾਹ ਸਮੇਤ ਹਫਤਾਵਰੀ ਛੁੱਟੀ ਦਾ ਐਲਾਨ ਕੀਤਾ ਹੈ। ਇਕ ਬੁਲਾਰੇ ਨੇ ਦੱਸਿਆ ਕਿ ਪਿੰਡ ਭਾਮੇ ਕਲਾਂ, ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ ਵਿਖੇ ਸਰਪੰਚ ਦੀ ਹੋ ਰਹੀ ਜ਼ਿਮਨੀ ਚੋਣ ਬਾਬਤ ਪੰਜਾਬ ਵਿੱਚ ਸਥਿਤ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ/ ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ, ਜੋ ਕਿ ਸਬੰਧਤ ਗ੍ਰਾਮ ਪੰਚਾਇਤ ਦੇ ਵੋਟਰ ਹਨ, ਉਨ੍ਹਾਂ ਨੂੰ ਆਪਣੀ ਵੋਟ ਦਾ ਹੱਕ ਸੁਨਿਸ਼ਚਿਤ ਕਰਨ ਲਈ ਮਿਤੀ 24.12.2023 ਦਿਨ ਐਤਵਾਰ ਨੂੰ ਸਰਕਾਰ ਵੱਲੋਂ ਇਨ੍ਹਾਂ ਹਲਕਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਉਨ੍ਹਾਂ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ/ ਉਦਯੋਗਿਕ ਅਦਾਰਿਆਂ, ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖਾਹ ਸਮੇਤ ਹਫਤਾਵਰੀ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਰਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਜਨਵਰੀ 19, 2025 10:17 ਪੂਃ ਦੁਃ