ਵਿਜੇ ਰੂਪਾਨੀ

ਚੰਡੀਗੜ੍ਹ ਵਿਖੇ ਵਿਜੇ ਰੂਪਾਨੀ ਨੂੰ ਪੰਜਾਬ ਤੇ ਹਰਿਆਣਾ ਦੇ ਭਾਜਪਾ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ

ਚੰਡੀਗੜ੍ਹ, 30 ਜੂਨ, 2025: ਅੱਜ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ (Vijay Rupani) ਨੂੰ ਸ਼ਰਧਾਂਜਲੀ ਦੇਣ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ ਹੈ। ਜਿਕਰਯੋਗ ਹੈ ਕਿ ਵਿਜੇ ਰੂਪਾਨੀ ਦਾ ਕੁਝ ਦਿਨ ਪਹਿਲਾਂ ਦਰਦਨਾਕ ਅਹਿਮਦਾਬਾਦ ਜਹਾਜ਼ ਹਾਦਸੇ ‘ਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹੋਏ |

ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਲੁਧਿਆਣਾ ਜ਼ਿਮਨੀ ਚੋਣ ਚੱਲ ਰਹੀ ਸੀ। ਅਜਿਹੀ ਸਥਿਤੀ ‘ਚ ਉਸ ਸਮੇਂ ਸੂਬੇ ਪੱਧਰ ‘ਤੇ ਕੋਈ ਸ਼ਰਧਾਂਜਲੀ ਪ੍ਰੋਗਰਾਮ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਸੀਨੀਅਰ ਲੀਡਰਸ਼ਿਪ ਚੋਣਾਂ ‘ਚ ਰੁੱਝੀ ਹੋਈ ਸੀ। ਅਜਿਹੀ ਸਥਿਤੀ ‘ਚ ਲੁਧਿਆਣਾ ‘ਚ ਹੀ ਇੱਕ ਸ਼ਰਧਾਂਜਲੀ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਗੁਜਰਾਤ ਗਏ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ‘ਚ ਭਾਜਪਾ ਦਾ ਵੋਟ ਸ਼ੇਅਰ ਵਧਣ ‘ਤੇ ਵਿਜੇ ਰੂਪਾਨੀ (Vijay Rupani) ਸੂਬਾ ਭਾਜਪਾ ‘ਚ ਨਵੀਂ ਤਾਕਤ ਭਰ ਰਹੇ ਸਨ। ਛੋਟੀ ਹੋਵੇ ਜਾਂ ਵੱਡੀ ਚੋਣ, ਰੂਪਾਨੀ ਇਸ ‘ਚ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੱਤੇ। ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਵਿਜੇ ਰੂਪਾਨੀ ਨੇ ਇਸ ਲਈ ਵੀ 3 ਮਹੀਨੇ ਪਹਿਲਾਂ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਸੀ। 3 ਮਹੀਨੇ ਪਹਿਲਾਂ ਉਹ ਲੁਧਿਆਣਾ ਆਏ ਸਨ ਅਤੇ ਜ਼ਿਲ੍ਹਾ ਅਧਿਕਾਰੀਆਂ ਅਤੇ ਵਰਕਰਾਂ ਨਾਲ ਬੰਦ ਕਮਰੇ ‘ਚ ਚੋਣਾਂ ਬਾਰੇ ਚਰਚਾ ਕੀਤੀ ਸੀ।

Read More: ਪਰਿਵਾਰ ਨੂੰ ਸੌਂਪੀ ਸਾਬਕਾ CM ਵਿਜੇ ਰੂਪਾਨੀ ਦੀ ਮ੍ਰਿਤਕ ਦੇਹ, ਰਾਜਕੋਟ ‘ਚ ਹੋਵੇਗਾ ਅੰਤਿਮ ਸਸਕਾਰ

Scroll to Top