ਚੰਡੀਗੜ੍ਹ, 04 ਅਕਤੂਬਰ 2023: ਪੰਜਾਬ ਦੇ ਐਡਵੋਕੇਟ ਜਨਰਲ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਮੌਜੂਦਾ ਐਡਵੋਕੇਟ ਜਨਰਲ ਵਿਨੋਦ ਘਈ (Vinod Ghai) ਆਪਣਾ ਅਸਤੀਫ਼ਾ ਦੇ ਸਕਦੇ ਹਨ, ਦੱਸਿਆ ਜਾ ਰਿਹਾ ਹੈ ਕਿ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਸਕਦੇ ਹਨ | ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਗੈਰੀ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋ ਸਕਦੇ ਹਨ |
ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਕਰੀਬ 1 ਸਾਲ 7 ਮਹੀਨੇ ਹੋ ਚੁੱਕੇ ਹਨ ਅਤੇ ਪੰਜਾਬ ਵਿੱਚ ਤੀਜਾ ਐਡਵੋਕੇਟ ਜਨਰਲ ਲਗਾ ਸਕਦੀ ਹੈ । ਵਿਨੋਦ ਘਈ (Vinod Ghai) ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਨੂੰ ਵੀ ਐਡਵੋਕੇਟ ਜਨਰਲ ਲਗਾਇਆ ਗਿਆ ਸੀ। ਅਨਮੋਲ ਰਤਨ ਸਿੱਧੂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਵਿਨੋਦ ਘਈ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਸੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਅਟਾਰਨੀ ਜਨਰਲ (ਏ.ਜੀ.) ਦੀ ਛੁੱਟੀ ਤੈਅ ਹੈ। ਡੇਢ ਸਾਲ ਵਿਚ ਪੰਜਾਬ ਵਿਚ ਤੀਜਾ ਏ.ਜੀ. ਲੱਗੇਗਾ।