Bus accident

Punjab: ਕਾਦੀਆਂ ‘ਚ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਵਾਪਰਿਆ ਹਾਦਸਾ, ਕਈਂ ਜਣਿਆਂ ਦੀ ਮੌ.ਤ

ਚੰਡੀਗੜ੍ਹ, 30 ਸਤੰਬਰ 2024: ਪੰਜਾਬ ‘ਚ ਇੱਕ ਦਰਦਨਾਕ ਬੱਸ ਹਾਦਸੇ (Bus accident) ਦੀ ਖ਼ਬਰ ਸਾਹਮਣੇ ਆਈ ਹੈ। ਬਟਾਲਾ-ਕਾਦੀਆਂ (Batala-Qadian) ਵਿਖੇ ਇੱਕ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਹਾਦਸੇ ‘ਚ 4 ਜਣਿਆਂ ਦੀ ਮੌਤ ਦੀ ਖ਼ਬਰ ਅਤੇ ਕਈਂ ਸਵਾਰੀਆਂ ਜ਼ਖਮੀ ਹਨ | ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ | ਇਹ ਹਾਦਸਾ ਬਟਾਲਾ ਤੋਂ ਥੋੜ੍ਹੀ ਦੂਰ ਸ਼ਾਹਬਾਦ ਜਗ੍ਹਾ ‘ਤੇ ਇਹ ਹਾਦਸਾ ਵਾਪਰਿਆ ਹੈ | ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ 10 ਤੋਂ 15 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਹਾਦਸੇ ਵਾਲੀ ਜਗ੍ਹਾ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹਨ |

ਦੱਸਿਆ ਜਾ ਰਿਹਾ ਹੈ ਅੱਗੇ ਤੋਂ ਆ ਰਹੇ ਇੱਕ ਮੋਟਰਸਾਈਕਲ ਨੂੰ ਬਚਾਉਂਦਿਆਂ ਬੱਸ ਨਾਲ ਇਹ ਹਾਦਸਾ ਵਾਪਰਿਆ ਹੈ | ਹਾਦਸੇ ਦੌਰਾਨ ਬੱਸ ਇਕ ਬੱਸ ਸਟੈਂਡ ਦੀ ਪੁਰਾਣੀ ਇਮਾਰਤ ‘ਚ ਜਾ ਵੱਜੀ | ਹੁਣ ਤੱਕ 4 ਚਾਰ ਜਣਿਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ | ਇਸਦੇ ਨਾਲ ਜ਼ਖਮੀਆਂ ਨੂੰ ਬਟਾਲਾ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ |

Scroll to Top