31 ਜਨਵਰੀ 2025: ਪੰਜਾਬ ਦੇ ਫਿਰੋਜ਼ਪੁਰ (ferozpur) ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਗੁਰੂ ਹਰ ਸਹਾਏ ਵਿੱਚ ਫਿਰੋਜ਼ਪੁਰ ਰੋਡ ‘ਤੇ ਗੋਲੂ ਮੋੜ ਨੇੜੇ ਇੱਕ ਪਿਕਅੱਪ (pickup) ਅਤੇ ਇੱਕ ਕੈਂਟਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ 8 ਤੋਂ 10 ਵਿਅਕਤੀਆਂ ਦੀ ਮੌਤ ਦੀ ਖਬਰ ਆ ਰਹੀ ਹੈ ਪਰ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ|
ਜਾਣਕਾਰੀ ਅਨੁਸਾਰ, ਲਗਭਗ 25 ਤੋਂ 30 ਵੇਟਰ ਕਿਸੇ ਪ੍ਰੋਗਰਾਮ ਲਈ ਗੁਰੂ ਹਰ ਸਹਾਏ ਤੋਂ ਜਲਾਲਾਬਾਦ (Jalalabad) ਜਾ ਰਹੇ ਸਨ। ਫਿਰੋਜ਼ਪੁਰ ਰੋਡ ‘ਤੇ ਗੋਲੂ ਮੋੜ ਨੇੜੇ, ਉਹ ਸੜਕ ਦੇ ਵਿਚਕਾਰ ਖੜ੍ਹੇ ਇੱਕ ਟੁੱਟੇ ਹੋਏ ਕੈਂਟਰ ਨਾਲ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਤਾਂ ਦੀ ਗਿਣਤੀ ਵੀ ਵਧ ਸਕਦੀ ਹੈ।
Read More: ਪੰਜਾਬ ਰੋਡਵੇਜ਼ ਦੀ ਬੱਸ ਨੇ ਕਈਂ ਜਣਿਆਂ ਨੂੰ ਮਾਰੀ ਟੱਕਰ, ਹਾਦਸੇ ‘ਚ ਇੱਕ ਵਿਅਕਤੀ ਦੀ ਮੌ.ਤ