18 ਫਰਵਰੀ 2025: ਇਸ ਵੇਲੇ ਦੀ ਇਕ ਹੋਰ ਵੱਡੀ ਖਬਰ ਮਲੋਟ ਤੋਂ ਸਾਹਮਣੇ ਆ ਰਹੀ ਹੈ, ਜਿਸ ਦੇ ਵਿਚ ਇਕ ਹੋਰ ਬੱਸ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇਹ ਬੱਸ ਹਾਦਸਾ ਮਲੋਟ (Malout) ਦੇ ਨੇੜੇ ਵਾਪਰਿਆ ਹੈ, ਜਿਥੇ ਪੰਜਾਬ ਰੋਡਵੇਜ ਦੀ ਸਵਾਰੀਆਂ ਨਾਲ ਭਰੀ ਬੱਸ ਮੁਕਤਸਰ ਸਾਹਿਬ ਤੋਂ ਮਲੋਟ ਦੇ ਵੱਲ ਜਾ ਰਹੀ ਸੀ, ਜਿਥੇ ਰਸਤੇ ਦੇ ਵਿਚ ਇਹ ਹਾਦਸਾ ਵਾਪਰ ਗਿਆ|
ਦੱਸ ਦੇਈਏ ਕਿ ਮਲੋਟ ਦੇ ਵੱਲ ਜਾ ਰਹੀ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਉਹ ਖੇਤਾਂ ‘ਚ ਪਲਟ ਗਈ, ਜਿਥੇ ਸਵਾਰੀਆਂ ਜਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ (hospital) ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ|ਜਾਣਕਰੀ ਮੁਤਾਬਿਕ ਦੱਸ ਦੇਈਏ ਕਿ ਇਸ ਤੋਂ ਪਹਿਲਾ ਸਵੇਰੇ ਫਰੀਦਕੋਟ ਦੇ ਵਿਚ ਵੀ ਬੱਸ ਹਾਦਸਾ ਵਾਪਰਿਆ ਸੀ, ਜਿਸ ਦੇ ਵਿਚ ਹੁਣ ਤੱਕ 6 ਜਣਿਆਂ ਦੀ ਮੌਤ ਹੋ ਚੁੱਕੀ ਹੈ|
Read More: ਫਰੀਦਕੋਟ ਬੱਸ ਹਾਦਸੇ ‘ਤੇ CM ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ