Patiala police

ਪਟਿਆਲਾ ਪੁਲਿਸ ਨਾਲ ਮੁਕਾਬਲੇ ‘ਚ ਤੇਜਪਾਲ ਕ.ਤ.ਲ ਕੇਸ ਦਾ ਮੁੱਖ ਮੁਲਜ਼ਮ ਪੁਨੀਤ ਸਿੰਘ ਗੋਲਾ ਗ੍ਰਿਫਤਾਰ

ਪਟਿਆਲਾ 01 ਅਗਸਤ 2024: ਪਟਿਆਲਾ ਪੁਲਿਸ (Patiala Police) ਨੇ ਅੱਜ ਇੱਕ ਨੂਰਖੇੜੀਆ ਸੂਏ ਕੋਲ ਮੁਕਾਬਲੇ ‘ਚ ਬਦਮਾਸ਼ ਨੂੰ ਕਾਬੂ ਕਰ ਲਿਆ | ਮੁਲਜ਼ਮ ਦੀ ਪਛਾਣ ਪੁਨੀਤ ਸਿੰਘ ਗੋਲਾ ਸਪੁੱਤਰ ਸੁਖਜਿੰਦਰ ਸਿੰਘ ਵਾਸੀ ਮਕਾਨ ਨੰਬਰ-82, ਗਲੀ ਨੰਬਰ 02, ਨਿਊ ਮਥੁਰਾ ਕਲੋਨੀ ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ |

ਇਸ ਬਾਰੇ ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਤੇਜਪਾਲ ਕਤਲ ਕੇਸ ਸਬੰਧੀ ਮੁਕੱਦਮਾ ਨੰਬਰ 65 ਮਿਤੀ 03.04.2024 ਅ/ਧ 302,323,324,148,149,506 ਹਿੰ:ਦਿੰ ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਗਿਆ ਸੀ | ਜਿਸ ‘ਚ ਮੁੱਖ ਮੁਲਜ਼ਮ ਪੁਨੀਤ ਸਿੰਘ ਗੋਲਾ ਦੀ ਗ੍ਰਿਫ਼ਤਾਰੀ ਬਾਕੀ ਸੀ | ਸੀ.ਆਈ.ਏ. ਪਟਿਆਲਾ ਅਤੇ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਮੁਲਜ਼ਮ ਦੀ ਭਾਲਮ ਕੀਤੀ ਜਾ ਰਹੀ ਸੀ |

ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਦੀ ਭਾਲ ਚ ਸੀ.ਆਈ.ਏ.ਪਟਿਆਲਾ ਅਤੇ ਕੋਤਵਾਲੀ ਪਟਿਆਲਾ ਦੀ ਪੁਲਿਸ ਪਾਰਟੀ ਦੇ ਥਾਣਾ ਸਨੌਰ ਦੇ ਇਲਾਕੇ ‘ਚ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਮਿਲੀ ਕਿ ਪੁਨੀਤ ਸਿੰਘ ਗੋਲਾ ਮੋਟਰਸਾਈਕਲ ਪਰ ਸਵਾਰ ਹੋ ਕੇ ਸਨੌਰ ਤੋਂ ਨੂਰਖੇੜੀਆਂ ਰੋਡ ਨੇੜੇ ਖੁਸਹਾਲ ਫਾਰਮ ਕੋਲ ਆਇਆ ਹੈ | ਪੁਲਿਸ ਨੇ ਉਸਨੂੰ ਨਾਕੇ ‘ਤੇ ਰੁਕਣ ਲਈ ਕਿਹਾ, ਪਰ ਉਸਨੇ ਮੋਟਰਸਾਈਕਲ ਖੱਬੇ ਸਾਈਡ ਸੁੱਟ ਕੇ ਆਪਣੇ ਡੱਬ ‘ਚੋਂ ਪਿਸਟਲ ਕੱਢ ਕੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਫਾਇਰ ਨਾ ਕਰਨ ਦੀ ਅਪੀਲ ਕੀਤਾ, ਇਸਤੋਂ ਬਾਅਦ ਜਵਾਬੀ ਕਾਰਵਾਈ ‘ਚ ਪੁਲਿਸ ਦੀ ਗੋਲੀ ਉਕਤ ਦੇ ਦੋਵੇਂ ਲੱਤਾਂ ‘ਤੇ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਕਾਬੂ ਕਰ ਲਿਆ |

ਮੌਕਾ ਤੋਂ ਮੁਲਜ਼ਮ ਦੇ ਕੋਲੋਂ ਇਕ ਪਿਸਟਲ .32 ਬੋਰ ਸਮੇਤ ਰੋਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ | ਇਸ ਸਬੰਧੀ ਮੁਕੱਦਮਾ ਥਾਣਾ ਸਨੌਰ ਵਿਖੇ ਅ/ਧ 109,132, 221 ਬੀ.ਐਨ.ਐਸ. 25 ਅਸਲਾ ਐਕਟ ਥਾਣਾ ਸਨੌਰ ਵਿਖੇ ਦਰਜ ਕੀਤਾ ਜਾ ਰਿਹਾ ਹੈ।

ਪੁਲਿਸ ਮੁਤਾਬਕ ਪੁਨੀਤ ਸਿੰਘ ਗੋਲਾ ਖਿਲਾਫ਼ ਕਤਲ, ਇਰਾਦਾ ਕਤਲ ਅਤੇ ਲੁੱਟ ਖੋਹ ਆਦਿ ਕਰੀਬ 15 ਮੁਕੱਦਮੇ ਦਰਜ ਹਨ ਅਤੇ ਕਈਂ ਵਾਰ ਜੇਲ੍ਹ ਜਾ ਚੁੱਕਾ ਹੈ | ਪੁਲਿਸ ਮੁਤਾਬਕ ਉਕਤ ਦੇ ਜੇਲ੍ਹ ‘ਚ ਬੰਦ ਬਦਮਾਸ਼ਾਂ ਨਾਲ ਸੰਬੰਧ ਹਨ ਅਤੇ ਬਦਮਾਸ਼ ਰਜੀਵ ਰਾਜਾ ਦੇ ਸਾਥੀ ਤੁਰਨ ਵਾਸੀ ਸੰਜੇ ਕਲੋਨੀ ਪਟਿਆਲਾ ਦਾ ਕਰੀਬੀ ਸਾਥੀ ਹੈ | ਪੁਲਿਸ ਨੇ ਪਹਿਲਾਂ ਵੀ ਤੁਰਨ ਅਤੇ ਇਸ ਦੇ ਸਾਥੀਆਂ ਤੋਂ ਸਾਲ 2022 ‘ਚ ਭਾਰੀ ਮਾਤਰਾ ‘ਚ ਅਸਲੇ ਬਰਾਮਦ ਕੀਤੇ ਸਨ।

ਪੁਲਿਸ ਨੇ ਦੱਸਿਆ ਕਿ ਸਾਲ 2023 ‘ਚ ਤੁਰਨ ਅਤੇ ਪੁਨੀਤ ਸਿੰਘ ਗੋਲਾ ਉਕਤ ਨੇ ਮਿਲਕੇ ਹਰਦੀਪ ਸਿੰਘ ਦੀਆਂ ਥਾਣਾ ਫੇਸ-1 ਮੋਹਾਲੀ ਦੇ ਇਲਾਕੇ ‘ਚ ਤੇਜਧਾਰ ਹਥਿਆਰਾਂ ਨਾਲ ਉਂਗਲਾਂ ਵੱਡ ਕੇ ਉਸ ਦੀ ਵੀਡੀਓੁ ਵਾਇਰਲ ਕਰ ਦਿੱਤੀ ਸੀ। ਇਸ ਕੇਸ ‘ਚ ਗ੍ਰਿਫ਼ਤਾਰ ਹੋ ਗਿਆ ਸੀ | ਇਸਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਕੇ ਮੁੜ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸੁਰੂ ਕਰ ਦਿੱਤਾ ਸੀ।

Scroll to Top