ਚੰਡੀਗੜ੍ਹ, 03 ਜਨਵਰੀ 2024: ਹਿੱਟ ਐਂਡ ਰਨ ਐਕਟ 2023 ਦੇ ਖਿਲਾਫ਼ ਦੇਸ਼ ਵਿੱਚ ਟਰਾਂਸਪੋਰਟਰ ਵਿਰੋਧ ਕਰ ਰਹੇ ਹਨ | ਦੂਜੇ ਪਾਸੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ.(PRTC) ਦੇ ਠੇਕੇ ਦੇ ਕਾਮੇ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਚੱਕ ਜਾਮ ਕਰਨ ਦੀ ਗੱਲ ਆਖੀ ਜਾ ਰਹੀ ਸੀ |
ਹੁਣ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਭਰ ਦੀਆਂ 1250 ਪਨਬੱਸ ਅਤੇ 750 ਪੀ.ਆਰ.ਟੀ.ਸੀ. ਬੱਸਾਂ ਬੰਦ ਕਰਕੇ ਬੱਸ ਸਟੈਂਡਾਂ ’ਤੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ (2 ਘੰਟੇ) ਚੱਕਾ ਜਾਮ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. (PRTC) ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਤੋਂ ਮਿਲੇ ਭਰੋਸੇ ’ਤੇ ਸੂਬਾ ਕਮੇਟੀ ਵਲੋਂ ਦੇਰ ਰਾਤ ਇਹ ਫੈਸਲਾ ਲਿਆ ਹੈ।