Matewara area

ਪਬਲਿਕ ਐਕਸ਼ਨ ਕਮੇਟੀ ਵੱਲੋਂ ਮੱਤੇਵਾੜਾ ਇਲਾਕੇ ਦਾ ਦੌਰਾ

ਲੁਧਿਆਣਾ, 30 ਜੂਨ 2023: ਪਬਲਿਕ ਐਕਸ਼ਨ ਕਮੇਟੀ ਸਤਲੁਜ, ਮੱਤੇਵਾੜਾ, ਬੁੱਢਾ ਦਰਿਆ ਵੱਲੋਂ ਅੱਜ ਮੱਤੇਵਾੜਾ ਇਲਾਕੇ ਦਾ ਦੌਰਾ ਕੀਤਾ ਗਿਆ, ਜਿਸ ਦਾ ਮੁੱਖ ਮੰਤਵ ਰੱਦ ਕੀਤੇ ਗਏ ਮੱਤੇਵਾੜਾ ਟੈਕਸਟਾਈਲ ਪਾਰਕ ਦੀ 500 ਏਕੜ ਸਰਕਾਰੀ ਜ਼ਮੀਨ ‘ਤੇ ਹੋਏ ਕਬਜ਼ਿਆਂ ਦਾ ਜਾਇਜ਼ਾ ਲੈਣਾ ਸੀ l

ਇਸ ਫੇਰੀ ਵਿਚ ਪੀ ਏ ਸੀ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਅਤੇ ਲੱਖਾ ਸਿਧਾਣਾ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ l ਪੀ ਏ ਸੀ ਨੇ ਪਹੁੰਚ ਕੇ ਦੇਖਿਆ ਕਿ ਵੱਡੇ ਪੱਧਰ ਤੇ ਆਲੂ ਬੀਜ ਅਤੇ ਹੋਰ ਖੋਜ ਕੇਂਦਰਾਂ ਦੀ ਸਰਕਾਰੀ ਜ਼ਮੀਨ ਵਾਹੀ ਹੋਈ ਹੈ ਅਤੇ ਕਬਜ਼ੇ ਅਧੀਨ ਹੈ l

ਇਥੇ ਜ਼ਿਕਰਯੋਗ ਹੈ ਕਿ ਪੀ ਏ ਸੀ ਨੇ 13 ਫਰਵਰੀ 2023 ਨੂੰ ਇਸ ਬਾਰੇ ਸ਼ਿਕਾਇਤ ਮੁੱਖ ਮੰਤਰੀ, ਡੀ ਸੀ ਲੁਧਿਆਣਾ, ਮੁੱਖ ਪ੍ਰਸ਼ਾਸਕ ਗਲਾਡਾ ਲੁਧਿਆਣਾ, ਪੁਲਿਸ ਕਮਿਸ਼ਨਰ ਲੁਧਿਆਣਾ ਆਦਿ ਨੂੰ ਪਹਿਲਾਂ ਹੀ ਭੇਜੀ ਹੋਈ ਹੈ। ਪੀ ਏ ਸੀ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਨੇ ਪਿੱਛਲੇ ਸਾਲ ਹੋਈ ਮਿਲਣੀ ਦੌਰਾਨ 6 ਮੰਗਾਂ ਮੰਨੀਆ ਸਨ ਜਿਸ ਵਿੱਚੋਂ 5 ਹਾਲੇ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋਈਆਂ l ਪੀ ਏ ਸੀ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਚੁੱਕਣ ਲਈ 10 ਜੁਲਾਈ ਨੂੰ ਗਲਾਡਾ ਦੇ ਮੁੱਖ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ l

Scroll to Top