PSPCL ਭਾਰਤ ਦੇ ਸਾਰੇ

PSPCL ਭਾਰਤ ਦੇ ਸਾਰੇ ਡਿਸਕੌਮਸ ‘ਚ PAT ਸਾਈਕਲ-2 ਵਿੱਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਬਣਿਆ

ਚੰਡੀਗੜ੍ਹ ,18 ਅਗਸਤ 2021 :  ਪੀਐਸਪੀਸੀਐਲ (pspcl)  ਦੇ ਸੀਐਮਡੀ  ਏ.ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਤਿਹਾਸ ਰਚਿਆ ਹੈ ਤੇ ਭਾਰਤ ਦੇ ਸਾਰੇ ਡਿਸਕੌਮਸ ਵਿੱਚ ਡਿਸਕਾਮ ਸੈਕਟਰ ਵਿੱਚ ਪੀਏਟੀ (ਪਰਫਾਰਮ, ਅਚੀਵ ਐਂਡ ਟ੍ਰੇਡ) ਸਾਈਕਲ -2 ਵਿੱਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਬਣ ਗਿਆ ਹੈ ।

ਸੀਐਮਡੀ ਨੇ ਕਿਹਾ ਕਿ ਬਿਜਲੀ ਮੰਤਰਾਲੇ ਵੱਲੋਂ ਪੀਐਸਪੀਸੀਐਲ ਨੂੰ 80686 ਓਰਜਾ ਬਚਾਉਣ ਦੇ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। (ਪੀਏਟੀ) ਦੇ ਬਾਰੇ ਵੇਰਵੇ ਸਾਂਝੇ ਕਰਦੇ ਹੋਏ ਸੀਐਮਡੀ ਕਿਹਾ ਕਿ ਪਰਫਾਰਮ, ਅਚੀਵ ਐਂਡ ਟ੍ਰੇਡ (ਪੀਏਟੀ) ਰਾਸ਼ਟਰੀ ਮਿਸ਼ਨ ਐਨਹਾਂਸਡ ਐਨਰਜੀ ਐਫੀਸੀਐਂਸੀ (ਐਨਐਮਈਈਈ) ਦੇ ਅਧੀਨ ਪ੍ਰਮੁੱਖ ਯੋਜਨਾ ਹੈ।

ਉਨ੍ਹਾਂ ਕਿਹਾ ਕਿ ਪੀਏਟੀ ਸਕੀਮ ਦਾ ਪਹਿਲਾ ਚੱਕਰ 2015 ਵਿੱਚ ਪੂਰਾ ਹੋਇਆ ਸੀ ਅਤੇ ਦੂਜੇ ਚੱਕਰ ਨੇ 14.08 ਮਿਲੀਅਨ ਟਨ ਦੀ ਕੁੱਲ ਓਰਜਾ ਬੱਚਤ ਪ੍ਰਾਪਤ ਕੀਤੀ ਹੈ ਅਤੇ ਇਸਦੇ ਨਤੀਜੇ ਵਜੋਂ 66.01 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਦੀ ਕਮੀ ਆਈ।ਉਨ੍ਹਾਂ ਅੱਗੇ ਕਿਹਾ ਕਿ ਪੀਏਟੀ ਸਕੀਮ ਦੇ ਤਹਿਤ, ਬੇਸਲਾਈਨ ਡਾਟਾ  ਦੀ ਤਸਦੀਕ ਕਰਨ ਲਈ ਮਨੋਨੀਤ ਖਪਤਕਾਰ (ਡੀਸੀ) ਦਾ ਓਰਜਾ ਆਡਿਟ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਨਿਕਾਸ ਦੇ ਟੀਚੇ ਦਿੱਤੇ ਜਾਂਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਓਰਜਾ ਬਚਾਉਣ ਦੇ ਸਰਟੀਫਿਕੇਟ ਉਨ੍ਹਾਂ ਡਿਸਕੌਮਜ਼ ਨੂੰ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਟੀਚਿਆਂ ਤੋਂ ਜ਼ਿਆਦਾ ਹਾਸਲ ਕੀਤਾ ਹੈ। ਇਹ ਡਿਸਕਾਮਸ ਨੂੰ ਵੇਚੇ ਜਾ ਸਕਦੇ ਹਨ ਜੋ ਓਰਜਾ ਦੀ ਖਪਤ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ ਅਤੇ ਓਰਜਾ ਸੰਭਾਲ ਕਾਨੂੰਨ, 2001 ਦੇ ਅਧੀਨ ਵਿੱਤੀ ਜੁਰਮਾਨੇ ਦੇ ਲਈ ਜ਼ਿੰਮੇਵਾਰ ਹਨ ।

ਇੱਕ ਸੰਦੇਸ਼ ਵਿੱਚ  ਏ.ਵੇਣੂ ਪ੍ਰਸਾਦ ਨੇ ਓਰਜਾ ਆਡਿਟ ਅਤੇ ਇਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਪੀਐਸਪੀਸੀਐਲ ਐਨਰਜੀ ਆਡੀਟਰਸ ਟੀਮ ਨੂੰ ਇਸ ਮਹਾਨ ਪ੍ਰਾਪਤੀ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਹੈ।

Scroll to Top