PSEB News

PSEB News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ‘ਚ ਕਿਤਾਬਾਂ ਨੂੰ ਲੈ ਕੇ ਵੱਡਾ ਫੈਸਲਾ

ਪੰਜਾਬ, 26 ਫਰਵਰੀ 2026: ਪੰਜਾਬ ਸਕੂਲ ਸਿੱਖਿਆ ਬੋਰਡ ਨੇ 2026-27 ਅਕਾਦਮਿਕ ਸਾਲ ਤੋਂ ਸ਼ੁਰੂ ਹੋ ਰਹੇ ਸਾਰੇ ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸਕੂਲਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਪਾਠ-ਪੁਸਤਕਾਂ ਹੁਣ ਬੋਰਡ ਵੱਲੋਂ ਸਕੂਲਾਂ ਰਾਹੀਂ ਸਿੱਧੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ‘ਤੇ ਵਿੱਤੀ ਬੋਝ ਘਟਾਉਣਾ ਹੈ। ਹੁਣ ਵਿਦਿਆਰਥੀਆਂ ਨੂੰ 15% ਦੀ ਛੋਟ ਸਿੱਧੀ ਦਿੱਤੀ ਜਾਵੇਗੀ, ਜਿਸ ਨਾਲ ਕਿਤਾਬਾਂ ਘੱਟ ਕੀਮਤ ‘ਤੇ ਉਪਲਬੱਧ ਹੋਣਗੀਆਂ।

ਸਕੂਲਾਂ ਨੂੰ ਲੋੜੀਂਦੀਆਂ ਕਿਤਾਬਾਂ ਬਾਰੇ ਨੂੰ ਪਹਿਲਾਂ ਬੋਰਡ ਜਾਣਕਾਰੀ ਦੇਣੀ ਪਵੇਗੀ, ਇਹ ਪ੍ਰਕਿਰਿਆ ਔਨਲਾਈਨ ਵੀ ਕੀਤੀ ਜਾਵੇਗੀ। ਬੋਰਡ ਦੀ ਵੈੱਬਸਾਈਟ (www.pseb.ac.in) ‘ਤੇ ਇੱਕ ਵੈੱਬ ਪੋਰਟਲ ਬਣਾਇਆ ਹੈ। ਸਕੂਲ ਆਪਣੇ ਲੌਗਇਨ ਆਈਡੀ ਦੀ ਵਰਤੋਂ ਕਰਕੇ “ਬੁੱਕ ਡਿਮਾਂਡ” ਪੰਨੇ ‘ਤੇ ਜਾ ਸਕਦੇ ਹਨ ਅਤੇ 15 ਮਾਰਚ, 2026 ਤੱਕ ਆਪਣੀਆਂ ਕਲਾਸ-ਵਾਰ ਅਤੇ ਵਿਸ਼ਾ-ਵਾਰ ਕਿਤਾਬਾਂ ਦੀਆਂ ਮੰਗਾਂ ਔਨਲਾਈਨ ਜਮ੍ਹਾਂ ਕਰ ਸਕਦੇ ਹਨ। ਸੈਸ਼ਨ ਅਪ੍ਰੈਲ ‘ਚ ਸ਼ੁਰੂ ਹੋਵੇਗਾ।

ਬੋਰਡ ਨੇ ਸਾਰੇ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਨੂੰ ਕਿਹਾ ਹੈ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣੇ ਸਕੂਲ ਲੌਗਇਨ ਤੱਕ ਪਹੁੰਚ ਕਰਕੇ ਕਿਤਾਬ ਮੰਗ ਫਾਰਮ ਨੂੰ ਪੂਰਾ ਕਰਨ, ਤਾਂ ਜੋ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰੀ ਪ੍ਰਬੰਧ ਕੀਤੇ ਜਾ ਸਕਣ। ਇਸ ਫੈਸਲੇ ਨਾਲ ਪ੍ਰਾਈਵੇਟ ਸਕੂਲਾਂ ਦੁਆਰਾ ਸ਼ੋਸ਼ਣ ਨੂੰ ਰੋਕਿਆ ਜਾਵੇਗਾ। ਬੋਰਡ ਨੂੰ ਵੀ ਫਾਇਦਾ ਹੋਵੇਗਾ। ਹਾਲਾਂਕਿ, ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਬੋਰਡ ਦੁਆਰਾ ਮੁਫਤ ਕਿਤਾਬਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Read More: ਪੰਜਾਬ ਸਰਕਾਰ ਵੱਲੋਂ 2 IAS ਸਮੇਤ 40 PCS ਅਫ਼ਸਰਾਂ ਦੇ ਤਬਾਦਲੇ

ਵਿਦੇਸ਼

Scroll to Top