PSEB 10th Class Result 2025: 10ਵੀਂ ਜਮਾਤ ਦੇ ਆਏ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ

16 ਮਈ 2025: ਪੰਜਾਬ ਸਕੂਲ ਸਿੱਖਿਆ (Punjab School Education Board) ਬੋਰਡ (PSEB) ਨੇ ਸ਼ੁੱਕਰਵਾਰ (16 ਮਈ) ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਜਿਸ ਵਿੱਚ 95 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਕੁੱਲ 2,77,746 ਵਿਦਿਆਰਥੀਆਂ ਵਿੱਚੋਂ 2,65,548 ਪਾਸ ਹੋਏ। ਸੂਬੇ ਵਿੱਚੋਂ ਟਾਪ (top) ਕਰਨ ਵਾਲੀਆਂ ਤਿੰਨੋਂ ਕੁੜੀਆਂ ਹਨ।

ਕੁੜੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ, 96.85% ਪਾਸ ਪ੍ਰਤੀਸ਼ਤਤਾ ਨਾਲ ਮੁੰਡਿਆਂ (94.50%) ਨੂੰ ਪਛਾੜ ਦਿੱਤਾ। ਸ਼ਹਿਰੀ ਖੇਤਰਾਂ ਵਿੱਚ ਪਾਸ ਪ੍ਰਤੀਸ਼ਤਤਾ 94.71% ਅਤੇ ਪੇਂਡੂ ਖੇਤਰਾਂ ਵਿੱਚ 96.09% ਰਹੀ, ਜੋ ਕਿ ਪੇਂਡੂ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ।

ਮੈਰਿਟ ਵਿੱਚ ਕੁੜੀਆ ਨੇ ਫਿਰ ਮਾਰੀ ਬਾਜ਼ੀ, ਪਹਿਲੇ ਤਿੰਨ ਸਥਾਨ ਤੇ ਰਹੀਆ ਕੁੜੀਆਂ

ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਵਿਦਿਆਰਥਣ ਅਕਸ਼ਨੂਰ ਕੌਰ ਨੇ 650/650 ਅੰਕ ਹਾਸਿਲ ਕਰਕੇ ਪੰਜਾਬ ਚੋਂ ਪਹਿਲਾ ਸਥਾਨ ਕੀਤਾ ਹਾਸਿਲ

ਬਾਬਾ ਫ਼ਰੀਦ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਛਤਿਆਣਾ ਸ਼੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਰਤਿੰਦਰਦੀਪ ਕੌਰ ਨੇ 650/650 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ।

ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੋਂਦਾ ਮਾਲੇਰਕੋਟਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ 650/650 ਅੰਕ ਹਾਸਿਲ ਕਰਕੇ ਤੀਜਾ ਸਥਾਨ ਕੀਤਾ ਪ੍ਰਾਪਤ।

Read More: PSEB10th Class Result 2025: ਪੰਜਾਬ ਸਕੂਲ ਸਿੱਖਿਆ ਬੋਰਡ ਦੁਪਹਿਰ ਨੂੰ ਦਸਵੀਂ ਜਮਾਤ ਦਾ ਨਤੀਜਾ ਕਰੇਗਾ ਜਾਰੀ

 

Scroll to Top