July 1, 2024 2:38 pm
Sikkim

ਸਿੱਕਮ ‘ਚ ਪੀਐਸ ਤਮਾਂਗ ਦੀ ਪਾਰਟੀ SKM ਨੂੰ ਮਿਲਿਆ ਬਹੁਮਤ, 28 ਵਿਧਾਨ ਸਭਾ ਸੀਟਾਂ ਜਿੱਤੀਆਂ

ਚੰਡੀਗੜ੍ਹ, 2 ਜੂਨ 2024 : ਸਿੱਕਮ (Sikkim) ਵਿੱਚ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਹੁਣ ਤੱਕ 28 ਵਿਧਾਨ ਸਭਾ ਸੀਟਾਂ ‘ਤੇ ਜਿੱਤ ਦਰਜ ਕਰ ਲਈ ਹੈ। ਤਿੰਨ ਸੀਟਾਂ ‘ਤੇ ਬੜ੍ਹਤ ਬਣਾਈ ਰੱਖੀ। ਹੁਣ ਤੱਕ ਸਿੱਕਮ ਡੈਮੋਕ੍ਰੇਟਿਕ ਫਰੰਟ ਨੇ ਸਿਰਫ ਸ਼ਿਆਰੀ ਸੀਟ ਜਿੱਤੀ ਹੈ। ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਚਾਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਈਆਂ। 32 ਮੈਂਬਰੀ ਸਿੱਕਮ ਵਿਧਾਨ ਸਭਾ ਲਈ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ।

ਸਿੱਕਮ (Sikkim) ਦੇ ਮੁੱਖ ਮੰਤਰੀ ਅਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਦੇ ਸੁਪਰੀਮੋ ਪੀਐਸ ਤਮਾਂਗ ਨੇ ਐਤਵਾਰ ਨੂੰ ਸਿੱਕਮ ਡੈਮੋਕਰੇਟਿਕ ਫਰੰਟ (ਐਸਡੀਐਫ) ਦੇ ਸੋਮਨਾਥ ਪੌਦਿਆਲ ਨੂੰ 7,044 ਵੋਟਾਂ ਨਾਲ ਹਰਾ ਕੇ ਰਹੇਨੋਕ ਵਿਧਾਨ ਸਭਾ ਸੀਟ ਜਿੱਤ ਲਈ। ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।