ਪਟਿਆਲਾ, 13 ਜੁਲਾਈ 2023: ਚੰਡੀਗੜ੍ਹ ਤੋਂ ਮਨਾਲੀ ਗਈ ਪੀ.ਆਰ.ਟੀ.ਸੀ ਬੱਸ (PRTC Bus) ਮਨਾਲੀ ‘ਚ ਬਿਆਸ ਨਦੀ ‘ਚ ਡੁੱਬੀ ਮਿਲੀ | ਇਸ ਘਟਨਾ ਵਿੱਚ ਡਰਾਈਵਰ ਦੀ ਲਾਸ਼ ਬਰਾਮਦ ਕੀਤੀ ਗਈ ਹੈ | ਇਸ ਮਾਮਲੇ ਨੂੰ ਲੈ ਕੇ ਪੀ.ਆਰ.ਟੀ.ਸੀ ਇਮਪਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਰਕੇਸ਼ ਵਿਕੀ ਸਮੇਤ ਮੈਂਬਰਾਂ ਨੇ ਪੀ.ਆਰ.ਟੀ.ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਮੁਲਾਕਾਤ ਕੀਤੀ ਅਤੇ ਮ੍ਰਿਤਕ ਦੇ ਪਰਿਵਾਰ ਲਈ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ |
ਉਹਨਾਂ ਕਿਹਾ ਕੰਡਕਟਰ ਅਤੇ ਡਰਾਈਵਰ ਦਾ ਪਰਿਵਾਰ ਮੰਡੀ ਪਹੁੰਚ ਚੁੱਕਾ ਹੈ, ਡਰਾਈਵਰ ਦੀ ਲਾਸ਼ ਦੀ ਸ਼ਨਾਖਤ ਹੋ ਚੁੱਕੀ ਹੈ, ਪਰ ਕੰਡਕਟਰ ਦੀ ਪਛਾਣ ਨਹੀਂ ਹੋ ਸਕੀ | ਉਹਨਾਂ ਕਿਹਾ ਕੋਰੋਨਾ ਕਾਲ ਦੀ ਤਰਜ਼ ‘ਤੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 50 ਲੱਖ ਰੁਪਏ ਸਹਾਇਤਾ ਰਾਸ਼ੀ ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ | ਉਹਨਾਂ ਕਿਹਾ ਬੱਸ ਬਾਰੇ ਅਜੇ ਕੋਈ ਜਾਣਕਾਰੀ ਨਹੀ ਮਿਲ ਸਕੀ ਅਤੇ ਬੇਨਤੀ ਕੀਤੀ ਗਈ ਹੈ ਕਿ ਬੱਸ ਲੱਭੀ ਜਾਵੇ ਅਤੇ ਮਨਾਲੀ ਹੋਰ ਫਸੇ ਕੰਡਕਟਰ/ਡਰਾਈਵਰਾਂ ਨੂੰ ਰੈਸਕਿਉ ਕਰਕੇ ਲਿਆਂਦਾ ਜਾਵੇ |