Site icon TheUnmute.com

ਪੀਆਰਟੀਸੀ ਚੈਅਰਮੈਨ ਹਡਾਨਾ ਨੇ CM ਭਗਵੰਤ ਮਾਨ ਨਾਲ ਵਿਕਾਸ ਕਾਰਜਾਂ ਲਈ ਕੀਤੀ ਗੱਲਬਾਤ

PRTC

ਪਟਿਆਲਾ, 01 ਅਪ੍ਰੈਲ 2023: ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਦੇ ਲਿਜਾਉਣ ਲਈ ਬਿਹਤਰ ਢੰਗ ਨਾਲ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਸੰਬੰਧ ਵਿੱਚ ਪੰਜਾਬ ਪੀਆਰਟੀਸੀ (PRTC) ਦੇ ਚੈਅਰਮੈਨ ਰਣਜੋਧ ਹਡਾਨਾ (Ranjodh Hadana) ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਹਡਾਨਾ ਨੇ ਕਿਹਾ ਕਿ ਇਸ ਮੌਕੇ ਬਸ ਅੱਡੇ, ਸਨੌਰ ਇਲਾਕੇ ਨੂੰ ਰੰਗਲੇ ਪੰਜਾਬ ਤਹਿਤ ਨਵੀ ਦਿਖ ਦੇਣ ਬਾਰੇ ਅਤੇ ਪਟਿਆਲੇ ਵਿੱਚ ਚੱਲ ਰਹੇ ਹੋਰਨਾਂ ਵਿਕਾਸ ਬਾਰੇ ਗੱਲਬਾਤ ਹੋਈ

ਗੈਰ-ਰਸਮੀ ਤੌਰ ਤੇ ਗੱਲਬਾਤ ਦੌਰਾਨ ਹਡਾਨਾ ਨੇ ਦੱਸਿਆ ਕਿ ਬੱਸ ਅੱਡੇ ਦਾ ਕੰਮ 95 ਪ੍ਰਤੀਸ਼ਤ ਮੁਕਮਲ ਹੈ ਤੇ ਵਰਕਸ਼ਾਪ ਦਾ ਕੰਮ 70ਫੀਸਦੀ ਮੁਕਮੰਲ ਹੋ ਗਿਆ ਹੈ। ਉਹਨਾਂ ਕਿਹਾ ਕਿ 60.67 ਕਰੋੜ ਦੀ ਲਾਗਤ ਨਾਲ ਕਰੀਬ 8.51 ਏਕੜ ਰਕਬੇ ‘ਚ ਬਣ ਰਹੇ ਅਤਿ ਆਧੁਨਿਕ ਸਹੂਲਤਾ ਨਾਲ ਲੈਸ ਇਸ ਨਮੂਨੇ ਦੇ ਬੱਸ ਅੱਡੇ ਦੇ ਚਲ ਰਹੇ ਕੰਮ ਬਾਰੇ ਮੁੱਖ ਮੰਤਰੀ ਮਾਨ ਨਾਲ ਖੁੱਲ ਕੇ ਗੱਲਬਾਤ ਹੋਈ ਅਤੇ ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੋਰ ਵੀ ਜੇਕਰ ਵਿਕਾਸ ਲਈ ਕਿਸੇ ਵੀ ਕਿਸਮ ਦੀ ਲੋੜ ਪੈਦੀ ਹੈ ਤਾਂ ਉਹ ਹਰ ਢੰਗ ਨਾਲ ਨਾਲ ਖੜੇ ਹਨ। ਇਸ ਤੋਂ ਉਹਨਾਂ ਭਰੋਸਾ ਦਿੱਤਾ ਹੈ ਕਿ ਸਨੌਰ ਇਲਾਕੇ ਵਿੱਚ ਰੰਗਲੇ ਪੰਜਾਬ ਤਹਿਤ ਚੰਗੇ ਗਰਾਊਂਡ, ਸੜਕਾ ਦਾ ਨਿਰਮਾਨ, ਸੀਵਰੇਜ਼, ਪਾਣੀ ਦੀ ਨਿਕਾਸੀ, ਚੰਗਾ ਬਸ ਅੱਡਾ, ਰੁਜਗਾਰ ਦੇ ਸਾਧਨ ਅਤੇ ਹੋਰ ਕਈ ਸਮਸਿੱਆਵਾਂ ਜਿਨ੍ਹਾਂ ਨਾਲ ਸਨੌਰ ਇਲਾਕੇ ਨੂੰ ਹੁਣ ਤੱਕ ਜੂਝਨਾ ਪਿਆ ਹੈ, ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

ਹਡਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਪੀਆਰਟੀਸੀ (PRTC) ਦਾ ਇਹ ਨਵਾਂ ਸਿਰਫ ਬੱਸ ਅੱਡਾ ਬਨਾਉਣ ਤੱਕ ਸੀਮਿਤ ਨਹੀ ਹੋਵੇਗੀ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਇਸ ਅਦਾਰੇ ਨੂੰ ਪੁਰਾਣੀ ਸਰਕਾਰਾਂ ਵਾਂਗ ਘਾਟੇ ਦਾ ਅਦਾਰਾ ਲਫਜ ਹਟਾ ਕੇ ਹੋਰ ਵੀ ਬਿਹਤਰ, ਲੋਕ ਹਿੱਤ ਤੇ ਕਮਾਊ ਅਦਾਰਾ ਬਣਾਵੇਗੀ। ਜਿਸ ਲਈ ਕਈ ਅਫਸਰ ਅਤੇ ਕਰਮਚਾਰੀ ਤਤਪਰ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਪੀ ਆਰ ਟੀ ਸੀ ਦੇ ਬੇੜੇ ਵਿੱਚ 225 ਬੱਸਾਂ ਜਲਦ ਸ਼ਾਮਲ ਹੋਣਗੀਆਂ ਜਿਸ ਤੇ ਮੁੱਖ ਮੰਤਰੀ ਮਾਨ ਨੇ ਖੁਸ਼ੀ ਪ੍ਰਗਟਾਈ ਅਤੇ ਇਸ ਦੇ ਨਾਲ ਹੀ ਅਦਾਰੇ ਵਿੱਚ ਨਵੀ ਭਰਤੀ ਨੀਤੀ ਤੇ ਵੀ ਵਿਚਾਰ ਵਟਾਂਦਰਾ ਕੀਤਾ।

ਹਡਾਨਾ ਨੇ ਕਿਹਾ ਕਿ ਸਨੌਰ ਇਲਾਕੇ ਵਿੱਚ ਬਹੁਤੇ ਨੌਜਵਾਨ ਬਾਹਰਲੇ ਮੁਲਕਾਂ ਜਾਣ ਲੱਗੇ ਹੋਏ ਹਨ। ਇਸ ਵਿੱਚ ਸਭ ਤੋਂ ਵੱਡੀ ਘਾਟ ਪਹਿਲੀ ਸਰਕਾਰ ਵੱਲੋਂ ਲੋਕ ਮਾਰੂ ਨੀਤੀਆਂ ਹਨ ਜਿਸ ਕਾਰਨ ਨੌਜਵਾਨਾਂ ਨੂੰ ਰੁਜਗਾਰ ਨਾ ਮਿਲਣਾ, ਖੇਡਾਂ ਪ੍ਰਤੀ ਉਤਸਾਹ ਨਾ ਹੋਣਾ, ਸਕੂਲੀ ਬੱਚਿਆਂ ਨੂੰ ਨਵੇਕਲੇ ਢੰਗ ਦੀ ਪੜਾਈ ਤੋਂ ਵਾਂਝੇ ਰੱਖਣਾ ਆਦਿ ਹਨ। ਜਿਸ ਕਾਰਨ ਸਨੌਰ ਇਲਾਕੇ ਨੂੰ ਹੁਣ ਵੀ ਪੱਛੜੀ ਹੋਈ ਕੈਟਾਗਿਰੀ ਵਿੱਚ ਜਾਣਿਆ ਜਾਂਦਾ ਹੈ। ਪਰ ਹੁਣ ਮਾਨ ਸਰਕਾਰ ਦੇ ਹੁਕਮਾਂ ਸਦਕਾ ਪਿੰਡਾ ਨੂੰ ਸ਼ਹਿਰਾਂ ਨਾਲੋਂ ਵਧੀਆ ਦਿੱਖ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਹੈ।

ਇਸ ਸਭ ਲਈ ਮੁੱਖ ਮੰਤਰੀ ਮਾਨ ਨੇ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਰੰਗਲੇ ਪੰਜਾਬ ਤਹਿਤ ਸਨੌਰ ਇਲਾਕੇ ਵਿੱਚ ਚੰਗੇ ਖੇਡ ਮੈਦਾਨ ਬਨਾਉਣ ਲਈ ਜਲਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਹਡਾਨਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਫਸਲਾਂ ਦੇ ਮੁਆਵਜੇ ਬਾਰੇ ਵੀ ਚਰਚਾ ਕਰਦਿਆ ਦੱਸਿਆ ਹੈ ਕਿ ਸਾਰੇ ਜਿਲਿਆਂ ਦੇ ਡੀ ਸੀ ਸਾਹਿਬਾਨਾਂ ਨੂੰ ਫਸਲਾ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦੋਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਜਿਸ ਤਹਿਤ ਪਟਿਆਲਾ ਜਿਲੇ੍ ਦੇ ਕਿਸੇ ਵੀ ਪਿੰਡ ਨੂੰ ਦਫਤਰਾਂ ਦੇ ਗੇੜੇ ਨਹੀ ਮਾਰਨੇ ਪੈਣਗੇ। ਇਸ ਤੋਂ ਇਲਾਵਾ ਮਾਨ ਨੇ ਕਿਹਾ ਕਿ ਪੂਰੀ ਤਰ੍ਹਾਂ ਨੁਕਸਾਨੀ ਫਸਲ ਨੂੰ 15000 ਅਤੇ ਜਿਨ੍ਹਾਂ ਦੇ ਫਸਲਾਂ ਤੋਂ ਇਲਾਵਾ ਘਰ ਜਾਂ ਡੰਗਰ ਪਸ਼ੂ ਆਦਿ ਦਾ ਵੀ ਨੁਕਸਾਨ ਹੋਇਆ ਉਹਨਾਂ ਲਈ ਵੀ ਅਲੱਗ ਤੋਂ ਮੁਆਵਜਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਫਸਲਾਂ ਲਈ ਵੀ ਨਵੇ ਫਰਮਾਨ ਤਹਿਤ ਨਕਲੀ ਬੀਜ ਬਨਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

Exit mobile version