July 2, 2024 6:27 pm
Kapurthala

ਲੁਧਿਆਣਾ ‘ਚ PRTC ਦੀ ਬੱਸ ਹਾਦਸਾਗ੍ਰਸਤ, ਟਰਾਲੇ ਨਾਲ ਹੋਈ ਭਿਆਨਕ ਟੱਕਰ ਕਾਰਨ ਕਈ ਜਣੇ ਜ਼ਖਮੀ

ਚੰਡੀਗੜ੍ਹ, 13 ਮਈ 2024: ਲੁਧਿਆਣਾ ਵਿੱਚ ਸਾਹਨੇਵਾਲ ਜੀਟੀ ਰੋਡ ਨੇੜੇ ਜੀਐਸ ਇੰਟਰਨੈਸ਼ਨਲ ਦੇ ਬਾਹਰ ਪੀਆਰਟੀਸੀ ਦੀ ਬੱਸ ਹਾਦਸਾਗ੍ਰਸਤ (Bus Accident) ਹੋ ਗਈ । ਇਸ ਹਾਦਸੇ ਵਿੱਚ ਇੱਕ ਵਿਅਕਤੀ ਅਤੇ ਇੱਕ ਬੀਬੀ ਜ਼ਖ਼ਮੀ ਹੋ ਗਈ । ਹਾਦਸਾ ਭਿਆਨਕ ਸੀ ਕਿ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ।

ਰਾਹਗੀਰਾਂ ਦੀ ਮੱਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚੋਂ ਇੱਕ ਬੀਬੀ ਦੀ ਪਛਾਣ ਸੁਖਵਿੰਦਰ ਕੌਰ ਵਜੋਂ ਹੋਈ ਹੈ। ਹਾਦਸੇ ‘ਚ ਟਰਾਲੇ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ |

ਘਟਨਾ ਵਾਲੀ ਥਾਂ ‘ਤੇ ਪਹੁੰਚੇ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਖੰਨਾ ਵਾਲੀ ਸਾਈਡ ਤੋਂ ਦੋ ਟਰਾਲੇ ਟੋਚਨ ਪਾ ਕੇ ਜੀ.ਟੀ ਰੋਡ ‘ਤੇ ਜਾ ਰਹੀਆਂ ਸਨ। ਅਚਾਨਕ ਇੱਕ ਟਰਾਲੇ ਨੇ ਬ੍ਰੇਕ ਮਾਰੀ, ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਬੱਸ ਟਰਾਲੀ ਨਾਲ ਟਕਰਾ (Bus Accident) ਗਈ। ਕੁਝ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਫਿਲਹਾਲ ਹਾਈਵੇਅ ਤੋਂ ਟਰਾਲੇ ਅਤੇ ਬੱਸ ਦੋਵਾਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਆਵਾਜਾਈ ਸ਼ੁਰੂ ਕਰਵਾ ਦਿੱਤੀ ਹੈ |