Congress

ਪੰਜਾਬ ਦੇ ਕਾਂਗਰਸ ਸੰਸਦ ਮੈਂਬਰਾਂ ਵੱਲੋਂ ਲਘੂ ਸਨਅਤਾਂ ਸੰਬੰਧੀ ਐਕਟ ਖਿਲਾਫ਼ ਸੰਸਦ ਦੇ ਭਰ ਰੋਸ ਪ੍ਰਦਰਸ਼ਨ

ਚੰਡੀਗ੍ਹੜ, 09 ਅਗਸਤ 2024: ਪੰਜਾਬ ਕਾਂਗਰਸ (Punjab Congress) ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਦੇ ਬਾਹਰ ਲਘੂ ਸਨਅਤਾਂ ਨਾਲ ਸੰਬੰਧਿਤ ਭਾਜਪਾ ਸਰਕਾਰ ਨੂੰ ਵਿੱਤ ਐਕਟ 2023 ਦੇ 43B(ਐਚ) ਨੂੰ ਵਾਪਸ ਲੈਣ ਲਈ ਰੋਸ ਪ੍ਰਗਟ ਕੀਤਾ ਹੈ । ਉਨ੍ਹਾਂ ਕਿਹਾ ਕਿ ਛੋਟੇ ਵਪਾਰੀ ਅਤੇ ਛੋਟੇ ਸਨਅਤ ਸਾਡੇ ਉਦਯੋਗੀਕਰਨ ਸਿਸਟਮ ਦੀਆਂ ਨੀਹਾਂ ਹਨ, ਪਰ ਇਹ ਵੱਡੇ ਉਦਯੋਗਪਤੀਆਂ ਦੀ ਮਿੱਤਰ ਸਰਕਾਰ ਛੋਟੇ ਵਪਾਰੀ ਵਰਗ ਨੂੰ ਅਣਦੇਖਾ ਕਰ ਰਹੀ ਹੈ।

ਇਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ (Punjab Congress) ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ , ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਜੀਤ ਸਿੰਘ ਔਜਲਾ ਅਤੇ ਡਾ. ਅਮਰ ਸਿੰਘ ਮੌਜ਼ੂਦ ਰਹੇ।

Scroll to Top