July 4, 2024 9:33 pm
BRTS project

ਬੀ.ਆਰ.ਟੀ.ਐਸ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 13 ਮਾਰਚ 2024: ਅਕਾਲੀ ਭਾਜਪਾ ਦੀ ਸਰਕਾਰ ਵੱਲੋਂ 2016 ਵਿੱਚ ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ ਪ੍ਰੋਜੈਕਟ (BRTS project) ਲਿਆਂਦਾ ਗਿਆ ਸੀ ਜਿਸ ਤਹਿਤ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੋਕਲ ਬੱਸਾਂ ਚੱਲਣਗੀਆਂ ਅਤੇ ਉਹਨਾਂ ਦੇ ਵਿੱਚ ਲੋਕ ਪੰਜ ਤੋਂ 10 ਰੁਪਏ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਕਿਤੇ ਵੀ ਸਫਰ ਕਰ ਸਕਦੇ ਸਨ ਅਤੇ ਇਹਨਾਂ ਬੱਸਾਂ ਨੂੰ ਚਲਾਉਣ ਦੇ ਲਈ ਰੂਟ ਵੀ ਨਿਰਧਾਰਿਤ ਕੀਤੇ ਗਏ ਸਨ |

ਲੇਕਿਨ ਸਰਕਾਰ ਬਦਲਣ ਤੋਂ ਬਾਅਦ ਲਗਭਗ ਇਹ ਬੀਆਰਟੀਐਸ ਪ੍ਰੋਜੈਕਟ ਬੰਦ ਹੈ ਅਤੇ ਕਰੋੜਾਂ ਰੁਪਏ ਦੀਆਂ ਬੱਸਾਂ ਕੰਡਮ ਹੁੰਦੀਆਂ ਜਾ ਰਹੀਆਂ ਹਨ ਦੂਜੇ ਪਾਸੇ ਬੀਆਰਟੀਐਸਪੀ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਹੁਣ ਸਰਕਾਰ ਵੱਲੋਂ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਬੀ.ਆਰ.ਟੀ.ਐਸ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟਾਉਂਦੇ ਹੋਏ ਨਾਅਰੇਬਾਜ਼ੀ ਕੀਤੀ |

ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਆਰਟੀਐਸ ਪ੍ਰੋਜੈਕਟ (BRTS project) ਅਧੀਨ ਕੰਮ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ ਵਿੱਚ ਨੌਕਰੀਆਂ ਦੇਣ ਦੇ ਲੱਖਾਂ ਦਾਅਵੇ ਕਰ ਰਹੀਆਂ ਹਨ, ਦੂਜੇ ਪਾਸੇ ਜੋ ਨੌਕਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਰਕਾਰ ਉਹਨਾਂ ਨੂੰ ਨੌਕਰੀਆਂ ਤੋਂ ਵਾਂਝੇ ਕਰ ਰਹੀ ਹੈ |ਉਨ੍ਹਾਂ ਕਿਹਾ ਕਿ ਬੀਆਰਟੀਐਸ ਬੱਸਾਂ ਦੇ ਪ੍ਰੋਜੈਕਟ ‘ਚ ਕੰਮ ਕਰਦੇ ਸਨ ਲੇਕਿਨ ਸਰਕਾਰ ਵੱਲੋਂ ਅਚਨਚੇਤ ਹੀ 8 ਮਾਰਚ ਨੂੰ ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ, ਜਿਸ ਦੇ ਚੱਲਦੇ ਉਹ ਰੋਸ ਪ੍ਰਗਟ ਕਰ ਰਹੇ ਹਨ |

ਉਹਨਾਂ ਦਾ ਕਹਿਣਾ ਹੈ ਕਿ ਬੀਆਰਟੀਐਸ ਪ੍ਰੋਜੈਕਟ ਬੱਸ ਜਦੋਂ ਚੱਲਦੀ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਫਾਇਦਾ ਦੇਖਣ ਨੂੰ ਮਿਲਦਾ ਸੀ। ਲੋਕ ਘੱਟ ਪੈਸੇ ਦੇ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਸੀ ਲੇਕਿਨ ਇਸ ਬੱਸ ਪ੍ਰੋਜੈਕਟ ਦੇ ਬੰਦ ਹੋਣ ਕਾਰਨ ਜਿੱਥੇ ਲੋਕਾਂ ਨੂੰ ਨੁਕਸਾਨ ਹੋ ਰਿਹਾ, ਉੱਥੇ ਉਹਨਾਂ ਨੂੰ ਆਪਣੀਆਂ ਨੌਕਰੀਆਂ ਤੋਂ ਵੀ ਹੱਥ ਧੋਣਾ ਪੈ ਰਿਹਾ।

ਦੂਜੇ ਪਾਸੇ ਬੀਆਰਟੀਐਸ ਪ੍ਰੋਜੈਕਟ ਚਲਾਉਣ ਵਾਲੇ ਕੰਪਨੀ ਦੇ ਮੈਨੇਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨੋਟਿਸ ਆਇਆ ਸੀ ਕਿ ਬੀਆਰਟੀਐਸ ਪ੍ਰੋਜੈਕਟ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕੀ ਛੁੱਟੀ ਦੇ ਦਿੱਤੀ ਜਾਵੇ | ਜਿਸ ਤਹਿਤ ਸਾਡੇ ਵੱਲੋਂ ਇਹਨਾਂ ਨੂੰ ਨੌਕਰੀ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਬੀਆਰਟੀਐਸ ਪ੍ਰੋਜੈਕਟ ਚੱਲੇ ਤਾਂ ਜੋ ਕਿ ਜਿੱਥੇ ਕੰਪਨੀ ਨੂੰ ਫਾਇਦਾ ਹੋਵੇ ਉਥੇ ਹੀ ਇਹ ਕਰਮਚਾਰੀ ਵੀ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਲੇਕਿਨ ਉਹਨਾਂ ਕਿਹਾ ਜੀ ਪੰਜਾਬ ਸਰਕਾਰ ਵੱਲੋਂ ਹੀ ਇਹਨਾਂ ਨੂੰ ਨੌਕਰੀ ਤੋਂ ਵੇਹਲਿਆਂ ਕਰਨ ਦੇ ਹੁਕਮ ਉਹਨਾਂ ਨੂੰ ਭੇਜੇ ਗਏ ਹਨ।