July 5, 2024 12:38 am
ESMA Act

ਪੰਜਾਬ ਸਰਕਾਰ ਵੱਲੋਂ ਲਗਾਏ ਐੇਸਮਾ ਐਕਟ ਦੇ ਵਿਰੁੱਧ ਸਰਹਿੰਦ ‘ਚ ਰੋਸ ਪ੍ਰਦਰਸ਼ਨ

ਸਰਹਿੰਦ, 14 ਸਤੰਬਰ 2023: ਪੀ.ਐਸ.ਈ.ਬੀ ਇੰਪਲਾਈਜ ਜੂਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਪੀਐਸਈਬੀ ਇੰਪਲਾਈਜ ਜੂਆਇੰਟ ਫੋਰਮ ਯੂਨਿਟ ਸਰਹਿੰਦ ਵੱਲੋ ਪੰਜਾਬ ਸਰਕਾਰ ਵੱਲੋ ਲਗਾਏ ਐੇਸਮਾ ਐਕਟ (ESMA Act) ਵਿਰੁੱਧ ਸਰਹਿੰਦ ਦੇ ਮੈਨ ਗੈਟ ‘ਤੇ ਐਸਮਾ ਐਕਟ ਦੀਆ ਕਾਪੀਆ ਫੁਕੀਆ ਗਈਆ। ਦਲਜੀਤ ਸਿੰਘ ਜੰਜੂਆ,ਅਵਤਾਰ ਸਿੰਘ, ਮਲਕੀਤ ਸਿੰਘ ,ਗੁਰਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਸੰਵਿਧਾਨਿਕ ਹੱਕਾ ਵਿਰੁੱਧ ਐਸਮਾ ਐਕਟ ਲਾਗੂ ਕਰਨ ਤੇ ਤਾਨਾਸ਼ਾਹੀ ਫਰਮਾਨ ਨੂੰ ਤੁਰੰਤ ਵਾਪਸ ਲਵੇ |

ਉਨ੍ਹਾਂ ਨੇ ਦੀ ਮੰਗ ਕਰਦਿਆ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆ ਮੰਗਾਂ ਮੰਨਣ ‘ਤੇ ਆਪਸੀ ਗੱਲਬਾਤ ਰਾਹੀ ਮਸਲੇ ਹੱਲ ਕਰਨ ਦੀ ਥਾਂ ਐਸਮਾ ਕਾਨੂੰਨ (ESMA Act) ਲਗਾ ਕੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਦਬਾੳਣ ਦੀ ਨਿਤੀ ਅਖਤਿਆਰ ਕਰ ਰਹੀ ਹੈ। ਜਦੋਂਕਿ ਬਾਬਾ ਸਾਹਿਬ ਅੰਬੇਦਕਰ ਵੱਲੋ ਜੋ ਸੰਵਿਧਾਨ ਲਿਖਿਆ ਗਿਆ ਸੀ, ਉਸ ਵਿੱਚ ਕੋਈ ਵੀ ਮੁਲਾਜ਼ਮਾਂ ਅਤੇ ਮਜ਼ਦੂਰਾਂ ਆਪਣੇ ਹੱਕਾ ਲਈ ਸੰਘਰਸ਼ ਕਰ ਸਕਦੇ ਹਨ । ਸੰਵਿਧਾਨ ਮੁਤਾਬਕ ਲੋਕਤੰਤਰ ਵਿੱਚ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਆਪਣੀਆ ਹੱਕੀ ਮੰਗਾ ਲਈ ਧਰਨੇ ਤੇ ਹੜਤਾਲ ਕਰਨ ਦਾ ਅਧਿਕਾਰ ਹੈ ।

ਪੰਜਾਬ ਸਰਕਾਰ ਵੱਲੋ ਮੁਲਜ਼ਮਾਂ ਦੇ ਭੱਤੇ ਬੰਦ ਕਰ ਦਿਤੇ ਗਏ ਹਨ । ਡੀਏ ਦੀਆ ਕਿਸ਼ਤਾ ਬਕਾਇਆ,ਪੁਰਾਣੀ ਪੈਨਸ਼ਨ ਦੇਣ ਤੋਂ ਟਾਲ-ਮਟੋਲ ਕਰ ਰਹੀ ਹੈ ।ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ ਅਤੇ ਮੁਲਾਜ਼ਮ ਸੰਘਰਸ਼ ਕਰਨ ਲਈ ਮਜ਼ਬੂਰ ਹਨ । ਪੰਜਾਬ ਸਰਕਾਰ ਉਹਨਾ ਦੇ ਹੱਕ ਦੇਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।