July 7, 2024 10:26 am
Dal Khalsa

ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ ਨੂੰ ਮੋਗਾ ਵਿਖੇ ਰੋਸ ਪ੍ਰਦਰਸ਼ਨ

ਚੰਡੀਗੜ੍ਹ, 06 ਜਨਵਰੀ, 2024: ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਮਨਾਇਆ ਜਾਵੇਗਾ, ਦੂਜੇ ਪਾਸੇ 26 ਜਨਵਰੀ ਵਾਲੇ ਦਲ ਖਾਲਸਾ (Dal Khalsa) ਵੱਲੋਂ ਮੋਗੇ ਦੇ ਵਿੱਚ ਤਿੰਨ ਕਿਲੋਮੀਟਰ ਦਾ ਰੂਟ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਪਣੇ ਹੱਕਾਂ ਦੀ ਮੰਗ ਕੀਤੀ ਜਾਵੇਗੀ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ (Dal Khalsa) ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਪੂਰਾ ਭਾਰਤ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮਨਾਏਗਾ, ਉੱਥੇ ਹੀ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੇ ਹੱਕਾਂ ਦੇ ਲਈ ਮਾਰਚ ਕੀਤਾ ਜਾਵੇਗਾ | ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਇੱਕ ਉਦਾਹਰਨ ਦੇ ਤੌਰ ‘ਤੇ ਤੁਹਾਡੇ ਸਾਹਮਣੇ ਰੱਖੀ ਹੈ ਅਤੇ ਅਸੀਂ ਹੁਣ ਤੱਕ ਜਿੰਨੀਆਂ ਗੱਲਾਂ ਕੀਤੀਆਂ ਹਨ, ਉਸ ਨੂੰ ਵਿਸਥਾਰਤ ਦੱਸਦੇ ਹੋਏ ਜਥੇਦਾਰ ਕਾਉਂਕੇ ਦੀ ਰਿਪੋਰਟ ਜਾਂ ਜਿਹੜਾ ਘਟਨਾਕਰਮ ਸਾਡੇ ਸਾਹਮਣੇ ਆਇਆ ਹੈ, ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ |

ਸਾਡੀਆਂ ਅੱਖਾਂ ਖੋਲ੍ਹਣ ਲਈ ਜਿਸ ਸਿਸਟਮ ਵਿੱਚ ਜਿਸ ਮੁਲਕ ਵਿੱਚ ਇੱਕ ਕੌਮ ਦੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10-12 ਹਜ਼ਾਰ ਨੌਜਵਾਨ ਜੋ ਪਿਛਲੇ 20 ਸਾਲ ਦੇ ਵਿੱਚ ਖਪਾ ਦਿੱਤੇ ਗਏ , ਉਹਨਾਂ ਨਾਲ ਕੀ ਕੁਝ ਹੋਇਆ ਹੋਵੇਗਾ | ਉਹਨਾਂ ਕਿਹਾ ਕਿ ਸਿੱਖਾਂ ਦੇ ਉੱਪਰ ਲੰਮੇ ਸਮੇਂ ਤੋਂ ਅੱਤਿਆਚਾਰ ਹੁੰਦਾ ਆ ਰਿਹਾ ਸੀ ਅਤੇ ਇਹ ਹੁਣ ਅੱਤਿਆਚਾਰ ਵਿਦੇਸ਼ ਦੀਆਂ ਧਰਤੀ ‘ਤੇ ਰਹਿੰਦੇ ਸਿੱਖਾਂ ਦੇ ਉੱਪਰ ਵੀ ਹੋਣਾ ਸ਼ੁਰੂ ਹੋ ਗਿਆ |