ਪਟਿਆਲਾ , 23 ਜੂਨ 2023: ਫਿਲਮ ਆਦਿਪੁਰਸ਼ (Adipurush) ਦੇ ਰਿਲੀਜ਼ ਹੁੰਦਿਆਂ ਹੀ ਵਿਵਾਦਾਂ ਵਿੱਚ ਘਿਰ ਗਈ, ਦੇਸ਼ ਭਰ ਵਿੱਚ ਰਾਮਾਇਣ ‘ਤੇ ਆਧਾਰਿਤ ਫਿਲਮ ‘ਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਾਰਨ ਫਿਲਮ ਦੀ ਕਾਫੀ ਆਲੋਚਨਾ ਹੋ ਰਹੀ ਹੈ | ਇਸਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਿਆ, ਜਿਥੇ ਪਟਿਆਲਾ ਵਿੱਚ ਹਿੰਦੂ ਸੰਗਠਨਾਂ ਨੇ ਫ਼ਿਲਮ ‘ਆਦਿਪੁਰਸ਼’ ਵਿਰੋਧ ਕੀਤਾ ਅਤੇ ਇਸ ‘ਤੇ ਬੈਨ ਲਗਾਉਣ ਦੀ ਮੰਗ ਕੀਤੀ |
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਹਲਕੀ ਝੜੱਪ ਵੀ ਹੋਈ | ਪੁਲਿਸ ਨੇ ਹਲਕਾ ਬਲ ਵਰਤਕੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਸਿਨੇਮਾ ‘ਚੋਂ ਬਾਹਰ ਕੱਢ ਦਿੱਤਾ , ਇਸਤੋਂ ਬਾਅਦ ਪ੍ਰਦਰਸ਼ਨਕਾਰੀਆਂ ਸਿਨੇਮਾ ਦੇ ਬਾਹਰ ਬੈਠ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ |
ਜਿਕਰਯੋਗ ਹੈ ਕਿ ਵਿਰੋਧ ਤੋਂ ਬਾਅਦ ਮੇਕਰਸ ਨੇ ਫਿਲਮ ਦੇ ਕੁਝ ਡਾਇਲਾਗਸ ਨੂੰ ਬਦਲਣ ਦਾ ਫੈਸਲਾ ਕੀਤਾ ਹੈ । ਹੁਣ ਇਤਰਾਜ਼ਯੋਗ ਡਾਇਲਾਗ ਬਦਲ ਦਿੱਤੇ ਗਏ ਹਨ ਪਰ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਪੂਰੇ ਦੇਸ਼ ਵਿੱਚ ਉੱਠ ਰਹੀ ਹੈ | ਫਿਲਮ ਨਿਰਦੇਸ਼ਕ ਓਮ ਰਾਉਤ ਅਤੇ ਡਾਇਲਾਗ ਲੇਖਕ ਮਨੋਜ ਮੁੰਤਸ਼ੀਰ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ |