Site icon TheUnmute.com

ਰੂਪਨਗਰ ‘ਚ ਆਜ਼ਾਦ ਟੈਕਸੀ ਯੂਨੀਅਨ ਵਲੋਂ ਸਰਕਾਰ ਦੀ ਸਕਰੈਪ ਪਾਲਿਸੀ ਖ਼ਿਲਾਫ਼ ਪ੍ਰਦਰਸ਼ਨ

ਸਕਰੈਪ ਪਾਲਿਸੀ

ਰੂਪਨਗਰ, 30 ਜਨਵਰੀ 2023: ਰੂਪਨਗਰ ਵਿੱਚ ਅੱਜ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਵਹੀਕਲ ਸਕਰੈਪ ਪਾਲਿਸੀ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਧਰਨਾਕਾਰੀਆਂ ਨੇ ਰੂਪਨਗਰ ਦੇ ਮਿੰਨੀ ਸਕੱਤਰੇਤ ਦੇ ਬਾਹਰ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੀ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਪੰਜਾਬ ਦੇ ਵਿਚ ਵੀ ਸਕਰੈਪ ਪਾਲਿਸੀ ਲਿਆਉਣ ਲਈ ਯਤਨ ਕਰ ਰਹੀ ਹੈ।

ਧਰਨਾਕਾਰੀਆਂ ਨੇ ਕਿਹਾ ਕਿ ਇਸ ਪਾਲਿਸੀ ਤਹਿਤ ਗੱਡੀਆਂ ਪਾਸ ਕਰਨ ਲਈ ਮਾਨਤਾ ਪ੍ਰਾਪਤ ਟ੍ਰੇਨਿੰਗ ਸੈਂਟਰ ਅਤੇ ਟੈਸਟਿੰਗ ਸੈਂਟਰ ਦੇ ਲਾਇਸੈਂਸ ਵੱਡੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ ਅਤੇ ਸਕਰੈਪ ਸੈਂਟਰ ਵੀ ਇਹਨਾਂ ਵੱਡੇ ਘਰਾਣਿਆਂ ਨੂੰ ਹੀ ਦਿੱਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਇਸ ਪਾਲਿਸੀ ਤਹਿਤ ਕਮਰਸ਼ੀਅਲ ਗੱਡੀ ਨੂੰ 8 ਸਾਲ ਬਾਅਦ ਅਤੇ ਪ੍ਰਾਈਵੇਟ ਗੱਡੀ ਨੂੰ 15 ਸਾਲ ਬਾਅਦ ਜਾਣ-ਬੁੱਝ ਕੇ ਕੋਈ ਨਾ ਕੋਈ ਬਹਾਨਾ ਲਗਾ ਕੇ ਪਾਸ ਨਹੀਂ ਕਰਨਗੇ ਅਤੇ ਜਿਸਨੂੰ ਇਹਨਾ ਦੇ ਪ੍ਰਾਈਵੇਟ ਸਕ੍ਰੇਪ ਸੈਂਟਰਾਂ ਵਿੱਚ ਜਮ੍ਹਾ ਕਰਵਾਉਣੀ ਪਵੇਗੀ ਨਹੀਂ ਤਾਂ ਘਰ ਖੜੀ ਗੱਡੀ ਦਾ ਮਹੀਨਾਵਰ ਮੋਟਾ ਜ਼ੁਰਮਾਨਾ ਭਰਨਾ ਪਵੇਗਾ ਜਾਂ ਗੱਡੀ ਸੜਕ ‘ਤੇ ਚੱਲਦੀ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਇਸ ਪਾਲਿਸੀ ਦਾ ਵਿਰੋਧ ਕਰਦੇ ਹਨ ਅਤੇ ਜੇਕਰ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਪੱਧਰ ਉੱਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।

Exit mobile version