ਚੰਡੀਗੜ੍ਹ ,5 ਅਗਸਤ 2021 : ਮਾਨਸੂਨ ਦਾ ਮੌਸਮ ਚਲ ਰਿਹਾ ਹੈ ਤੇ ਇਸ ਮੌਸਮ ਦੇ ਵਿਚ ਚਮੜੀ ਦੀਆਂ ਸਮੱਸਿਆਵਾਂ ਹੋਣਾ ਸੁਭਾਵਿੱਕ ਗੱਲ ਹੈ , ਅਸੀਂ ਆਮ ਤੌਰ ਦੇ ਵੇਖਦੇ ਹਾਂ ਕਿ ਮੀਹਾਂ ਦੇ ਮੌਸਮ ਤੇ ਗਰਮੀ ਦੇ ਮੌਸਮ ਚ ਸਾਡੇ ਸਰੀਰ ਤੇ ਨਿੱਕੇ -ਨਿੱਕੇ ਦਾਣੇ ਤੇ ਖਾਰਿਸ਼ ਹੋਣ ਲੱਗ ਜਾਂਦੀ ਹੈ |
ਦਰਅਸਲ, ਮੀਂਹ ਦੇ ਮੌਸਮ ‘ਚ ਨਮੀ ਵੱਧ ਜਾਂਦੀ ਹੈ ,ਜਿਸ ਕਰਕੇ ਬੈਕਟੀਰੀਆ ਵਿਕਸਤ ਹੋਣਾ ਸ਼ੁਰੂ ਕਰ ਦਿੰਦੇ ਹਨ | ਜਿਸ ਨਾਲ ਨਿੱਕੇ -ਨਿੱਕੇ ਦਾਣੇ ਅਤੇ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ |ਜਿਸ ਨੂੰ ਰੋਕਣ ਲਈ ਅਸੀਂ ਵੱਖ-ਵੱਖ ਤਰਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ | ਪਰ ਅੱਜ ਸਾਨੂੰ ਤੁਹਾਨੂੰ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ,ਜਿੰਨਾ ਦੀ ਮਦਦ ਨਾਲ ਤੁਸੀਂ ਆਪਣੀ ਚਮੜੀ ਨੂੰ ਬਚਾ ਕੇ ਰੱਖ ਸਕਦੇ ਹੋ |
ਜਦੋ ਵੀ ਨਹਾਉਣ ਲਈ ਜਾਵੋਂ ,ਤਾਂ 2 ਚਮਚ ਬੇਕਿੰਗ ਸੋਡਾ ਤੇ ਨਿੰਬੂ ਨੂੰ ਆਪਸ ‘ਚ ਮਿਲਾ ਲਵੋ ,ਫਿਰ ਇਸਨੂੰ ਆਪਣੀ ਚਮੜੀ ਤੇ 10 -15 ਮਿੰਟ ਤੱਕ ਲਗਾ ਕੇ ਰੱਖੋ ,ਤੇ ਫਿਰ ਧੋ ਲਵੋ ,ਅਜਿਹਾ ਕਰਨ ਨਾਲ ਤੁਹਾਨੂੰ ਖਾਰਿਸ਼ ਤੋਂ ਰਾਹਤ ਮਿਲੇਗੀ
ਖਾਰਿਸ਼ ਤੋਂ ਰਾਹਤ ਪਾਉਣ ਲਈ ਤੁਸੀਂ ਚੰਦਨ ਦੀ ਵਰਤੋਂ ਵੀ ਕਰ ਸਕਦੇ ਹੋ ,ਚੰਦਨ ਦੇ ਪਾਊਡਰ ਨੂੰ ਗੁਲਾਬ ਜਲ ‘ਚ ਮਿਲਾ ਕੇ ਲਗਾ ਸਕਦੇ ਹੋ ,ਇਸ ਨਾਲ ਕਾਫ਼ੀ ਰਾਹਤ ਮਿਲੇਗੀ |
ਨਿੰਮ ਦੀ ਵਰਤੋਂ ਕਰਨਾ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ ,ਤੇ ਇਹ ਬਹੁਤ ਹੀ ਆਸਾਨੀ ਨਾਲ ਮਿਲ ਵੀ ਜਾਂਦੀ ਹੈ ,ਨਿੰਮ ਦੇ ਪੱਤਿਆਂ ਨੂੰ ਪੀਸ ਕੇ ਤੁਸੀ ਖਾਰਿਸ਼ ਵਾਲੀ ਜਗਾ ਤੇ ਲਗਾਉਣਾ ਹੈ ਇਸ ਨਾਲ ਬੈਕਟੀਰੀਆ ਖਤਮ ਹੋਣ ਜਾਣਗੇ ਕਿਉਂਕਿ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ