ਪਾਰਟਨਰਸ਼ਿਪ

ਯਮੁਨਾਨਗਰ ਦੇ ਮੁਕੰਦ ਲਾਲ ਸਿਵਲ ਹਸਪਤਾਲ ‘ਚ ਕੈਥ ਲੈਬ ਤੇ ਐੱਮਆਰਆਈ ਸੇਵਾਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਵਿਚਾਰਧੀਨ: ਅਨਿਲ ਵਿਜ

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਸਰਕਾਰ ਸਾਰੇ ਹਸਪਤਾਲਾਂ ਵਿਚ ਅਤਿਆਧੁਨਿਕ ਸਹੂਲਤਾਂ ਦੇਣਾ ਚਾਹੁੰਦੀ ਹੈ ਅਤੇ 162 ਪੁਰਾਣੀ ਪੀਐਚਸੀ ਅਤੇ ਸੀਐਚਸੀ ਦਾ ਨਵੀਨੀਕਰਣ ਕੀਤਾ ਜਾਵੇਗਾ, ਜਿਸ ਦਾ ਟੈਂਡਰ ਕਰ ਦਿੱਤਾ ਗਿਆ ਹੈ ਅਤੇ ਕੁੱਝ ਥਾਂਵਾਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਵਿਜ ਨੇ ਕਿਹਾ ਕਿ ਇਸ ਤੋਂ ਇਲਾਵਾ, 134 ਸਬ-ਹੈਲਥ ਸੈਂਟਰ, 2 ਪ੍ਰਾਈਮਰੀ ਹੈਲਥ ਸੈਂਟਰ, ਇਕ ਕੰਮਿਊਨਿਟੀ ਅਤੇ 37 ਪਬਲਿਕ ਹੈਲਥ ਸੈਂਟਰ ਦੀ ਪ੍ਰਸਾਸ਼ਨਿਕ ਮਨਜ਼ੂਰੀ ਦਿੱਤੀ ਚੁੱਕੀ ਹੈ। ਵਿਜ ਅੱਜ ਇੱਥੇ ਵਿਧਾਨ ਸਭਾ ਵਿਚ ਸਰਦ ਰੁੱਤ ਇਜਲਾਸ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਵਿਚ ਮੁਕੰਦ ਲਾਲ ਸਿਵਲ ਹਸਪਤਾਲ ਵਿਚ ਪੀਪੀਪੀ ਮੋਡ ਤਹਿਤ ਕੈਥ ਲੈਬ ਅਤੇ ਐੱਮਆਰਆਈ ਸੇਵਾਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਵਿਚਾਰਧੀਨ ਹੈ। ਪਰ ਮੌਜੂਦ ਵਿਚ, ਆਈਸੀਯੂ ਸਥਾਪਿਤ ਕਰਨ ਜਾਂ ਰੇਡਿਓਥੈਰੇਪੀ ਸੇਵਾਵਾਂ ਪ੍ਰਦਾਨ ਕਰਨ ਦਾ ਕੋਈ ਪ੍ਰਸਤਾਵ ਵਿਚਾਰਧੀਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੈਥ ਲੈਬ ਅਤੇ ਐੱਮਆਰਆਈ ਸੇਵਾਵਾਂ ਦੇ ਲਈ ਟੈਂਡਰ ਪ੍ਰਕ੍ਰਿਆ ਨੂੰ ਆਖੀਰੀ ਰੂਪ ਦੇਣ ਵਿਚ ਲਗਭਗ 6 ਮਹੀਨੇ ਦਾ ਸਮੇਂ ਉਮੀਦ ਹੈ।

ਸਿਹਤ ਮੰਤਰੀ (Anil Vij) ਨੇ ਕਿਹਾ ਕਿ ਕੈਥ ਲੈਬ ਸੇਵਾਵਾਂ ਮੌਜੂਦਾ ਵਿਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਦੇ ਤਹਿਤ 04 ਜਿਲ੍ਹਿਆਂ (ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ ਅਤੇ ਪੰਚਕੂਲਾ) ਵਿਚ ਚੱਲ ਰਹੀ ਹੈ। 03 ਹੋਰ ਜਿਲ੍ਹਿਆਂ ਸੋਨੀਪਤ, ਬਹਾਦੁਰਗੜ੍ਹ (ਝੱਜਰ) ਅਤੇ ਯਮੁਨਾਨਗਰ ਦੇ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨੇ। ਟੈਂਡਰ ਪ੍ਰਕ੍ਰਿਆ ਨੂੰ ਆਖੀਰੀ ਰੂਪ ਦੇਣ ਦੇ ਬਾਅਦ ਕੈਥਲ ਲੈਬ ਸ਼ੁਰੂ ਸੇਵਾਵਾਂ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਦੱਸਿਆ ਕਿ ਪੀਪੀਪੀ ਮੋਡ ਤਹਿਤ 05 ਜਿਲ੍ਹਿਆਂ (ਅੰਬਾਲਾ, ਭਿਵਾਨੀ ਫਰੀਦਾਬਾਦ, ਗੁਰੂਗ੍ਰਾਮ ਅਤੇ ਪੰਚਕੂਲਾ) ਵਿਚ ਏਮਆਰਆਈ ਸੇਵਾਵਾਂ ਪਹਿਲਾਂ ਤੋਂ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। 05 ਹੋਰ ਜਿਲ੍ਹਿਆਂ (ਕੁਰੂਕਸ਼ੇਤਰ ਪਾਣੀਪਤ, ਬਹਾਦੁਰਗੜ੍ਹ, ਪਲਵਲ ਅਤੇ ਚਰਖੀ ਦਾਦਰੀ) ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੇ ਹਨ। ਮੁਕੰਦ ਲਾਲ ਜਿਲ੍ਹਾ ਸਿਵਲ ਹਸਪਤਾਲ, ਯਮੁਨਾਨਗਰ ਵਿਚ ਪੀਪੀਪੀ ਮੋਡ ਤਹਿਤ ਏਮਆਰਆਈ ਸੇਵਾਵਾਂ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਵਿਚਾਰਧੀਨ ਹੈ।

Scroll to Top