Site icon TheUnmute.com

ਜਗਦੀਸ਼ ਭੋਲਾ ਨਸ਼ਾ ਤਸਕਰੀ ਮਾਮਲੇ ‘ਚ ਜਾਇਦਾਦ ਹੋਵੇਗੀ ਜ਼ਬਤ, ਅਦਾਲਤ ਨੇ 17 ਜਣਿਆਂ ਨੂੰ ਸੁਣਾਈ ਸੀ ਸਜ਼ਾ

Jagdish Bhola

ਚੰਡੀਗੜ, 02 ਅਗਸਤ 2024: ਕੁਝ ਦਿਨ ਪਹਿਲਾਂ 6000 ਕਰੋੜਾਂ ਦੇ ਨਸ਼ਾ ਤਸਕਰੀ ਮਾਮਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ‘ਚ ਮੋਹਾਲੀ ਵਿਖੇ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ (Jagdish Bhola) ਸਮੇਤ 17 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ |

ਜਾਣਕਾਰੀ ਮੁਤਾਬਕ ਹੁਣ ਇਸ ਮਾਮਲੇ ਸ਼ਾਮਲ ਸਾਰੇ ਦੋਸ਼ੀਆਂ ਦੀ ਲਗਭਗ 12.37 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਇਹ ਜਾਇਦਾਦ ਈਡੀ ਨੇ ਸਾਲ 2014, 2015 ਅਤੇ 2018 ‘ਚ ਜ਼ਬਤ ਕੀਤੀ ਸੀ। ਇਸ ਮਾਮਲੇ ‘ਚ ਕੁੱਲ 95 ਕਰੋੜ ਰੁਪਏ ਅਟੈਚ ਕੀਤੇ ਗਏ ਸਨ।

ਇਨ੍ਹਾਂ ‘ਚ ਜਗਦੀਸ਼ ਭੋਲਾ, ਮਨਪ੍ਰੀਤ, ਸੁਖਰਾਜ, ਸੁਖਜੀਤ ਸ਼ੁਕਲਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ | ਇਸਦੇ ਨਾਲ ਹੀ ਜਗਦੀਸ਼ ਭੋਲਾ ਦੀ ਘਰਵਾਲੀ ਅਤੇ ਸਹੁਰਾ ਵੀ ਸ਼ਾਮਲ ਹਨ । ਇਸ ਮਾਮਲੇ ‘ਚ ਕੁੱਲ 23 ਮੁਲਜ਼ਮ ਸਨ, ਜਿਨਾਂ ਚੋਂ 4 ਦੀ ਮੌਤ ਹੋ ਚੱਕੀ ਹੈ |

Exit mobile version