Property Tax: ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦੀ ਦਰ ‘ਚ 5 ਫੀਸਦੀ ਦਾ ਕੀਤਾ ਵਾਧਾ

2 ਅਪ੍ਰੈਲ 2025: ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਨਗਰ ਨਿਗਮ (Municipal Corporation ) ਨੇ ਪ੍ਰਾਪਰਟੀ ਟੈਕਸ (Property Tax) ਦੀ ਦਰ ਵਿੱਚ 5 ਫੀਸਦੀ ਦਾ ਵਾਧਾ ਕੀਤਾ ਹੈ। ਹਾਲਾਂਕਿ ਨਗਰ ਨਿਗਮ (Municipal Corporation ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਫੈਸਲਾ 2021 ਵਿੱਚ ਲਿਆ ਗਿਆ ਸੀ, ਜਿਸ ਦੇ ਆਧਾਰ ‘ਤੇ ਹਰ ਸਾਲ ਪ੍ਰਾਪਰਟੀ ਟੈਕਸ (Property Tax) ਦੀ ਦਰ ਵਿੱਚ 5 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ।

ਇਸ ਫੈਸਲੇ ਨਾਲ ਪ੍ਰਾਪਰਟੀ ਟੈਕਸ ਰਿਟਰਨ (Property Tax return) ਸਮੇਂ ਸਿਰ ਭਰਨ ‘ਤੇ 10 ਫੀਸਦੀ ਛੋਟ ਦੇਣ ਵਾਲਿਆਂ ਦੇ ਹੱਥੋਂ ਅੱਧੀ ਛੋਟ ਹਟ ਜਾਵੇਗੀ। ਹਾਲਾਂਕਿ ਪ੍ਰਾਪਰਟੀ ਟੈਕਸ (Property Tax) ਦੀ ਦਰ ਵਿੱਚ 5 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਹੋਵੇਗਾ, ਜੋ ਸਤੰਬਰ ਜਾਂ ਦਸੰਬਰ ਦੀ ਆਖਰੀ ਮਿਤੀ ਤੋਂ ਬਾਅਦ ਬਿਨਾਂ ਛੋਟ ਦੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਂਦੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਸਾਰੀਆਂ ਸ਼੍ਰੇਣੀਆਂ ਦੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ 2 ਫੀਸਦੀ ਕੈਂਸਰ ਸੈੱਸ ਵੀ ਲਗਾਇਆ ਹੈ।

ਫਾਇਰ ਸੈੱਸ ਕਾਰਨ ਵਪਾਰਕ ਤੇ ਉਦਯੋਗਿਕ ਇਕਾਈਆਂ ਨੂੰ ਵੀ ਛੋਟ ਦਾ ਲਾਭ ਨਹੀਂ ਮਿਲਦਾ।

ਜਿੱਥੋਂ ਤੱਕ ਵਪਾਰਕ ਅਤੇ ਉਦਯੋਗਿਕ ਇਕਾਈਆਂ ਦਾ ਸਬੰਧ ਹੈ, ਉਨ੍ਹਾਂ ਨੂੰ ਵੀ ਪ੍ਰਾਪਰਟੀ ਟੈਕਸ ਰਿਟਰਨ (Property Tax return) ਸਮੇਂ ਸਿਰ ਭਰਨ ‘ਤੇ 10 ਫੀਸਦੀ ਛੋਟ ਦਾ ਲਾਭ ਨਹੀਂ ਮਿਲਦਾ। ਇਸ ਦਾ ਕਾਰਨ ਇਹ ਹੈ ਕਿ ਵਪਾਰਕ ਅਤੇ ਉਦਯੋਗਿਕ ਇਕਾਈਆਂ ਨੂੰ ਪ੍ਰਾਪਰਟੀ ਟੈਕਸ ਦੇ ਨਾਲ 10 ਫੀਸਦੀ ਫਾਇਰ ਸੈੱਸ ਵੀ ਅਦਾ ਕਰਨਾ ਹੋਵੇਗਾ।

Read More: ਚੰਡੀਗੜ੍ਹ ‘ਚ ਅੱਜ ਪ੍ਰਾਪਰਟੀ ਟੈਕਸ ਭਰਨ ‘ਤੇ ਮਿਲੇਗੀ 20 ਫੀਸਦੀ ਦੀ ਛੋਟ, ਕੱਲ੍ਹ ਤੋਂ ਲੱਗੇਗਾ ਜੁਰਮਾਨਾ

 

Scroll to Top