ਚੰਡੀਗੜ੍ਹ 'ਚ ਪ੍ਰੋਪਰਟੀ ਮਹਿੰਗੀ

ਚੰਡੀਗੜ੍ਹ ‘ਚ ਪ੍ਰਾਪਰਟੀ ਹੋਵੇਗੀ ਮਹਿੰਗੀ, ਕੁਲੈਕਟਰ ਦਰਾਂ ਵਧਾਉਣ ਦੀ ਤਿਆਰੀ !

ਚੰਡੀਗੜ੍ਹ, 03 ਮਾਰਚ 2026: ਚੰਡੀਗੜ੍ਹ ‘ਚ ਜਾਇਦਾਦ ਦੀਆਂ ਕੀਮਤਾਂ ਇੱਕ ਵਾਰ ਫਿਰ ਮਹਿੰਗੀਆਂ ਹੋਣ ਵਾਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਕੁਲੈਕਟਰ ਦਰਾਂ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਡੀਸੀ ਨਿਸ਼ਾਂਤ ਯਾਦਵ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਹੋਈ, ਜਿਸ ‘ਚ ਕੁਲੈਕਟਰ ਦਰਾਂ ਨੂੰ ਸੋਧਣ ਲਈ ਇੱਕ ਕਮੇਟੀ ਬਣਾਈ ਗਈ।

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਲਈ ਕੁਲੈਕਟਰ ਦਰਾਂ ‘ਚ 30 ਤੋਂ 60 ਫੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵਿਤ ਨਵੀਆਂ ਦਰਾਂ ਸੰਬੰਧੀ ਇੱਕ ਡਰਾਫਟ ਨੋਟੀਫਿਕੇਸ਼ਨ ਅਗਲੇ ਹਫ਼ਤੇ ਜਾਰੀ ਕੀਤਾ ਜਾਵੇਗਾ, ਜਿਸ ‘ਚ ਜਨਤਾ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਜਾਣਗੇ।

ਰਿਪੋਰਟਾਂ ਮੁਤਾਬਕ, ਡਰਾਫਟ ਨੋਟੀਫਿਕੇਸ਼ਨ 5-6 ਮਾਰਚ ਤੱਕ ਜਾਰੀ ਹੋਣ ਦੀ ਉਮੀਦ ਹੈ। ਯੋਜਨਾ 1 ਅਪ੍ਰੈਲ ਤੋਂ ਨਵੀਆਂ ਕੁਲੈਕਟਰ ਦਰਾਂ ਨੂੰ ਲਾਗੂ ਕਰਨ ਦੀ ਹੈ। ਪਿਛਲੇ ਸਾਲ ਵੀ ਕੁਲੈਕਟਰ ਦਰਾਂ ‘ਚ ਵਾਧਾ ਕੀਤਾ ਗਿਆ ਸੀ। ਪਿਛਲੀਆਂ ਸੋਧਾਂ 2021 ਅਤੇ 2017 ‘ਚ ਵੀ ਕੀਤੀਆਂ ਗਈਆਂ ਸਨ।

Read More: Chandigarh DIG: ਰਾਜੀਵ ਰੰਜਨ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਆਈਜੀ

ਵਿਦੇਸ਼

Scroll to Top