July 4, 2024 9:33 pm
JP Dalal

ਹੜ੍ਹ ਕੰਟਰੋਲ ਬੋਰਡ ਦੀ ਬੈਠਕ ‘ਚ 33.77 ਕਰੌੜ ਰੁਪਏ ਦੀ ਪਰਿਯੋਜਨਾਵਾਂ ਕੀਤੀਆਂ ਜਾ ਚੁੱਕੀਆਂ ਹਨ ਮਨਜ਼ੂਰ: ਜੇ.ਪੀ ਦਲਾਲ

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ (JP Dalal) ਨੇ ਕਿਹਾ ਕਿ ਭਵਿੱਖ ਵਿਚ ਯਮੁਨਾ ਨਦੀ ਵਿਚ ਹੜ੍ਹ ਆਉਣ ਦੇ ਕਾਰਨ ਕਰਨਾਲ ਜ਼ਿਲ੍ਹੇ ਦਾ ਯਮੁਨਾ ਬੈਲਟ ਦਾ ਖੇਤਰ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ ਬੈਠਕ ਵਿਚ 33.77 ਕਰੌੜ ਰੁਪਏ ਦੀ ਪਰਿਯੋਜਨਾਵਾਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ।

ਜੇ ਪੀ ਦਲਾਲ (JP Dalal) ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦੀਰੁੱਤ ਸੈਂਸ਼ਨ ਦੌਰਾਨ ਵਿਧਾਇਕ ਹਰਵਿੰਦਰ ਕਲਿਆਣ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਯਮੁਨਾ ਨਦੀ ਵਿਚ ਕਟਾਵ ਦੇ ਵੱਖ-ਵੱਖ ਪੁਆਇੰਟ ਤਕ ਮੁਰੰਮਤ ਸਮੱਗਰੀ ਪਹੁੰਚਾਈ ਜਾ ਸਕੇ, ਇਸ ਦੇ ਲਈ ਵੀ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਜਾਣਗੇ ਕਿ ਕਟਾਵ ਵਾਲੇ ਪੁਆਇੰਟ ਤੱਕ ਜਾਣ ਵਾਲੇ ਰਸਤਿਆਂ ਦੀ ਮੁਰੰਮਤ ਕਰਵਾਈ ਜਾਵੇ।