TRIALS

ਪ੍ਰੋਫੈਸਰ ਐਸ.ਕੇ ਗੱਖੜ ਹਰਿਆਣਾਰਾਜ ਉੱਚ ਸਿੱਖਿਆ ਪਰਿਸ਼ਦ ਦੇ ਵਾਇਸ ਚੇਅਰਮੈਨ ਨਿਯੁਕਤ

ਚੰਡੀਗੜ੍ਹ, 8 ਮਾਰਚ 2024: ਹਰਿਆਣਾ ਹਰਿਆਣਾ ਉੱਚ ਸਿੱਖਿਆ ਵਿਭਾਗ ਨੇ ਆਦੇਸ਼ ਜਾਰੀ ਕਰ ਇੰਦਰਾਂ ਗਾਂਧੀ ਯੂਨੀਵਰਸਿਟੀ ਮੀਰਪੁਰ ਦੇ ਸਾਬਕਾ ਵੀਸੀ ਪ੍ਰੋਫੈਸਰ ਐਸ ਕੇ ਗੱਖੜ ਨੂੰ ਹਰਿਆਣਾ ਰਾਜ ਉੱਚ ਸਿੱਖਿਆ ਪਰਿਸ਼ਦ ਐਕਟ 2011 ਦੀ ਧਾਰਾ 8 ਤਹਿਤ ਹਰਿਆਣਾ ਰਾਜ ਉੱਚ ਸਿੱਖਿਆ ਪਰਿਸ਼ਦ ਪੰਚਕੂਲਾ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਬੀਐਸਏਸੀ, ਐਮਏਸਸੀ, ਪੀਐਚਡੀ, ਏਆਈਆਈਐਮਐਸ, ਯੂਐਸਏ, ਐਲਐਲਬੀ ਦੀ ਯੋਗਤਾ ਰੱਖਣ ਵਾਲੇ ਪ੍ਰੋਫੈਸਰ ਐਸ ਕੇ ਗੱਖੜ ਸ੍ਰੀ ਸ੍ਰੀ ਯੂਨੀਵਰਸਿਟੀ ਉੜੀਸਾ ਅਤੇ ਚੌਧਰੀ ਬੰਸੀਲਾਲ ਯੂਨੀਵਰਸਿਟੀ ਭਿਵਾਨੀ ਦੇ ਫਾਊਂਡਰ ਵੀਸੀ ਵੀ ਰਹੇ ਹਨ। ਹਰਿਆਣਾ ਪਿਛੜੇ ਵਰਗ ਦੇ ਮੈਂਬਰ ਵਜੋ ਵੀ ਕੰਮ ਕੀਤਾ ਹੈ।

ਇਸ ਤੋਂ ਪਹਿਲਾਂ ਗੱਖੜ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਦੇ ਡੀਨ ਫੈਕਲਟੀ ਆਫ ਲਾਇਫ ਸਾਇੰਸ, ਨਿਰਦੇਸ਼ਕ ਕੌਮੀ ਉੱਚੇਰੀ ਸਿਖਿਆ ਮੁਹਿੰਮ, ਪ੍ਰੋਫੈਸਰ ਇੰਚਾਰਜ ਲਾਇਬ੍ਰੇਰਿਅਨ, ਫਾਊਂਡਰ ਡਾਇਰੈਕਟਰ ਸੈਂਟਰ ਫਾਰਮ ਮੈਡੀਕਲ ਬਾਇਓਤਕਨਾਲੋਜੀ, ਬਾਇਓਇੰਫਾਰਮੇਟਿਕਸ, ਡਾਇਰੈਕਟਰ ਡਿਸਟੇਂਸ ਐਜੂਕੇਸ਼ਨ , ਕੰਪਿਊਟਰ ਸੈਂਟਰ, ਏਡਵਾਈਜਰ ਫਾਰਨ ਸਟੂਡੈਂਟਸ ਸੈਲ ਵੀ ਰਹੇ।

1991 ਵਿਚ ਯੁਵਾ ਵਿਗਿਆਨਕ ਅਵਾਰਡ ਨਾਲ ਸਨਮਾਨਿਤ ਪ੍ਰੋਫੈਸਰ ਗਖੱੜ ਨੇ ਭਾਰਤ ਸਰਕਾਰ ਵਿਚ ਡੀਬੀਟੀ ਐਚਆਰਡੀ, ਬੀਆਈਐਫ ਐਫਆਈਐਸਟੀ, ਐਸਏਪੀ, ਆਈਪੀਐਲਐਸ ਕੋਰਡੀਨੇਟਰ ਵਜੋ ਵੀ ਕਾਰਜ ਕੀਤਾ। ਲਗਭਗ 33 ਸਾਲ ਦੇ ਅਧਿਆਪਕ ਅਤੇ ਰਿਸਰਚ ਦੇ ਤਜਰਬੇਕਾਰ ਡਾ. ਐਸ ਦੇ ਗਖੱੜ ਦੇ ਕੁੱਲ 189 ਪਬਲੀਕੇਸ਼ਨਸ ਵਿਚ 92 ਰਿਸਰਚ ਪੇਪਰ ਸ਼ਾਮਲ ਹਨ। ਉਹ ਕਾਲਜ ਅਤੇ ਯੂਨੀਵਰਸਿਟੀਆਂ ਦੇ ਲਈ ਐਨਏਏਸੀ ਪੀਰ ਟੀਮ ਦੇ ਚੇਅਰਮੈਨ ਵੀ ਰਹੇ।

Scroll to Top