ਚੰਡੀਗੜ੍ਹ, 19 ਜੁਲਾਈ 2024: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ (Prof. Prem Singh Chandumajra) ਦੇ ਸਿਆਸਤ ਛੱਡਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਇਨ੍ਹਾਂ ਖ਼ਬਰਾਂ ‘ਤੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਿਆਸਤ ਛੱਡਣ ਦਾ ਨਹੀਂ ਸੋਚਿਆ | ਉਨ੍ਹਾਂ ਕਿਹਾ ਕਿ ਬੱਸ ਇੱਕ ਤਿਆਗ ਦੀ ਭਾਵਨਾ ਰੱਖਦਿਆਂ ਫ਼ੈਸਲਾ ਕੀਤਾ ਹੈ ਕਿ ਅੱਗੇ ਕੋਈ ਚੋਣ ਨਹੀਂ ਲੜਨਗੇ |
ਫਰਵਰੀ 22, 2025 5:12 ਬਾਃ ਦੁਃ