school students

ਹਰਿਆਣਾ ‘ਚ ਚੋਣ ਵੇਲੇ ਸਕੂਲ ਦੇ ਵਿਦਿਆਰਥੀ ਵੱਲੋਂ ਸਭ ਤੋਂ ਵੱਧ ਸੈਲਫੀਜ਼ ਅਪਲੋਡ ਕਰਨ ‘ਤੇ ਮਿਲਣਗੇ ਇਨਾਮ

ਚੰਡੀਗੜ੍ਹ 18 ਮਈ 2024: ਹਰਿਆਣਾ ਵਿਚ 6ਵੇਂ ਪੜਾਅ ਵਿਚ 25 ਮਈ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਵਿਚ ਵੋਟਰ ਫੀਸਦੀ ਵਧਾਉਣ ਨੂੰ ਲੈ ਕੇ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਇਕ ਨਵੀਂ ਪਹਿਲ ਕੀਤੀ ਗਈ ਹੈ, ਜਿਸ ਵਿਚ ਸਕੂਲੀ ਬੱਚਿਆਂ (school students) ਨੂੰ ਜੋੜਿਆ ਗਿਆ ਹੈ ਅਤੇ ਉਨ੍ਹਾਂ ਨਗਦ ਇਨਾਮ ਵਿਚ ਸਨਮਾਨਿਤ ਕੀਤਾ ਜਾਵੇਗਾ | ਇਸ ਪਹਿਲ ਦੇ ਤਹਿਤ ਬੱਚਿਆਂ ਵੱਲੋਂ ਇਸ ਵਾਰ ਪਰਿਵਾਰ ਦੇ ਵੋਟਰਾਂ ਦੀ ਊਂਗਲੀ ‘ਤੇ ਲੱਗੀ ਨੀਲੀ ਸਿਹਾਈ ਨਾਲ ਸੈਲਫੀ ਅਪਲੋਡ ਕਰਨੀ ਹੋਵੇਗੀ| ਜ਼ਿਲ੍ਹਾ ਪੱਧਰ ‘ਤੇ ਡਰਾਅ ਰਾਹੀਂ ਪਹਿਲਾ, ਦੂਜਾ ਅਤੇ ਤੀਜਾ ਜੇਤੂਆਂ ਨੂੰ ਕ੍ਰਮਵਾਰ 10,000 ਰੁਪਏ, 5,000 ਰੁਪਏ ਅਤੇ 2500 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ|

ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਹਿਲ ਦੇ ਤਹਿਤ ਜ਼ਿਲ੍ਹਾ ਦੇ ਜਿਸ ਸਕੂਲ ਦੇ ਵਿਦਿਆਰਥੀਆਂ ਸਭ ਤੋਂ ਵੱਧ ਸੈਲਫੀ ਅਪਲੋਡ ਕਰਨਗੇ, ਉਸ ਸਕੂਲ ਨੂੰ ਵੀ 25,000 ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ | ਸੈਲਫੀ ਅਪਲੋਡ ਕਰਨ ਲਈ https://www.ceoharyana.gov.in/ ਪੋਟਰਲ ‘ਤੇ ਇਕ ਲਿੰਕ ਵਿਕਸਿਤ ਕੀਤਾ ਗਿਆ ਹੈ, ਜੋ ਕਿ ਵੋਟ ਵਾਲੇ ਦਿਨ ਯਾਨੀ 25 ਮਈ ਨੂੰ ਖੁਲ੍ਹੇਗਾ | ਸਵੇਰੇ 7:00 ਵਜੇ ਤੋਂ ਵੋਟ ਦੇ ਨਾਲ ਹੀ ਸੈਲਫੀ ਅਪਲੋਡ ਕਰਨ ਦਾ ਲਿੰਕ ਸਕੂਲੀ ਬੱਚਿਆਂ ਲਈ ਖੁੱਲ੍ਹ ਜਾਵੇਗਾ ਅਤ ਰਾਤ 8:00 ਵਜੇ ਤੱਕ ਸੈਲਫੀ ਅਪਲੋਡ ਕੀਤੀ ਜਾ ਸਕੇਗੀ|

ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੰਤਵ ਨਾ ਸਿਰਫ ਇਸ ਵਾਰ ਵੋਟ ਫੀਸਦੀ ਵਧਾਉਣਾ ਹੈ, ਸਗੋਂ ਸਕੂਲੀ ਬੱਚੇ (school students), ਜੋ ਹੋਣ ਵਾਲੇ ਵੋਟਰ ਬਣਗੇ, ਉਨ੍ਹਾਂ ਨੂੰ ਅਜੇ ਤੋਂ ਵੋਟ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਇਕ-ਇਕ ਵੋਟ ਦਾ ਮਹੱਤਵ ਹੁੰਦਾ ਹੈ, ਇਸ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਹਰੇਕ ਵੋਟਰ ਆਪਣਾ ਵੋਟ ਜ਼ਰੂਰ ਦੇਵੇ | ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ, 2024 ਪ੍ਰਤੀ ਵੋਟਰਾਂ ਨੂੰ ਖਿੱਚਣ ਲਈ ਭਾਰਤ ਚੋਣ ਕਮਿਸ਼ਨ ਨੇ ਚੋਣ ਦਾ ਤਿਉਹਾਰ-ਦੇਸ਼ ਦਾ ਮਾਣ ਸਲੋਗਨ ਦਿੱਤਾ ਹੈ | ਹਰਿਆਣਾ ਵਿਚ ਵੀ ਇਸ ਤਿਉਹਾਰ ਨੂੰ ਅਨੋਖੇ ਢੰਗ ਨਾਲ ਮਨਾਉਣ ਦੀ ਪਹਿਲ ਕੀਤੀ ਗਈ ਹੈ ਅਤੇ ਵੋਟਰਾਂ ਨੂੰ ਅਨੇਕਾਂ ਸਲੋਗਨਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ |

ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਚੋਣ 2024 ਚੋਣ ਦਾ ਤਿਉਹਾਰ-ਦੇਸ਼ ਦਾ ਮਾਣ ਲਈ ਮੁੱਖ ਚੋਣ ਅਧਿਕਾਰੀ ਹਰਿਆਣਾ ਦਫਤਰ ਵੱਲੋਂ ਇਕ ਹੋਰ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਵਿਚ ਸੱਦਾ ਪੱਤਰ ਤਿਆਰ ਕੀਤਾ ਹੈ ਕਿ ਭੇਜ ਰਹੇ ਹਾਂ ਸੱਦਾ, ਵੋਟਰ ਤੁਹਾਨੂੰ ਬੁਲਾਉਣ ਨੂੰ, 25 ਨੂੰ ਭੁੱਲ ਨਾ ਜਾਣਾ ਵੋਟ ਪਾਉਣ ਆਉਣ ਨੂੰ |

ਉਨ੍ਹਾਂ ਦੱਸਿਆ ਕਿ ਬੀਐਲਓ ਵੋਟਰ ਸਿਲਪ ਨਾਲ ਉਪਰੋਕਤ ਸੱਦਾ ਪੱਤਰ ਵੀ ਪਰਿਵਾਰ ਨੂੰ ਭੇਜੇਗਾ| ਸੱਦਾ ਪੱਤਰ ਦੇ ਪਿੱਛੇ ਕਿਸ ਤਰ੍ਹਾਂ ਵੋਟ ਪਾਉਣੀ ਹੈ, ਉਹ ਪੂਰੀ ਪ੍ਰਕ੍ਰਿਆ ਦੱਸੀ ਗਈ ਹੈ| ਵੋਟਰ ਪ੍ਰਕ੍ਰਿਆ ਵਿਚ ਪੰਜ ਪੜਾਅ ਹੁੰਦੇ ਹਨ | ਪਹਿਲੇ ਵੋਟ ਲਈ ਲਾਇਨ ਵਿਚ ਖੜ੍ਹਾ ਹੋਣਾ ਹੈ, ਉਸ ਤੋਂ ਬਾਅਦ ਵੋਟ ਅਧਿਕਾਰੀ ਵੋਟਰ ਸੂਚੀ ਵਿਚ ਵੋਟਰ ਦਾ ਨਾਂਅ ਅਤੇ ਉਸ ਦੀ ਪਛਾਣ ਦੇ ਦਸਤਾਵੇਜ ਦੀ ਜਾਣਕਾਰੀ ਲੈਣਗੇ | ਤੀਜੇ ਪੜਾਅ ਵਿਚ ਵੋਟ ਅਧਿਕਾਰੀ ਊਂਗਲੀ ‘ਤੇ ਨੀਲੀ ਸਿਹਾਈ ਲਗਾਉਣਗੇ| ਚੌਥੇ ਪੜਾਅ ਵਿਚ ਵੋਟ ਅਧਿਕਾਰੀ ਪਰਚੀ ਲੈਣਗੇ ਅਤੇ ਊਂਗਲੀ ‘ਤੇ ਸਿਹਾਈ ਲੱਗੇ ਹੋਣ ਦੀ ਪੁਸ਼ਟੀ ਕਰੇਗਾ | ਉਸ ਤੋਂ ਬਾਅਦ ਵੋਟਰ ਈਵੀਐਮ ‘ਤੇ ਜਾ ਕੇ ਆਪਣੀ ਵੋਟ ਪਾਏਗਾ|

ਉਨ੍ਹਾਂ ਦੱਸਿਆ ਕਿ ਹਰਿਆਣਾ ਵਿਚ ਵੋਟਰਾਂ ਦੀ ਕੁਲ ਗਿਣਤੀ 2 ਕਰੋੜ 1 ਲੱਖ 87 ਹਜ਼ਾਰ 911 ਹੈ, ਜਿਸ ਵਿਚ 1 ਕਰੋੜ 6 ਲੱਖ 52 ਹਜ਼ਾਰ 345 ਪੁਰਖ, 94 ਲੱਖ 23 ਹਜ਼ਾਰ 956 ਮਹਿਲਾ ਵੋਟਰ ਸ਼ਾਮਲ ਹਨ | ਇਸ ਤੋਂ ਇਲਾਵਾ 467 ਟ੍ਰਾਂਸਜੇਂਡਰ ਵੋਟਰ ਹਨ, ਜੋ ਚੋਣ ਦਾ ਤਿਉਹਾਰ-ਦੇਸ਼ ਦਾ ਮਾਣ ਦੇ ਮਹੋਤਸਵ ਵਿਚ ਆਪਣੀ ਵੋਟ ਦੀ ਵਰਤੋਂ ਕਰਨਗੇ|

Scroll to Top