ਚੰਡੀਗੜ੍ਹ, 18 ਜਨਵਰੀ 2025: ਭਾਰਤੀ ਕ੍ਰਿਕਟਰ ਰਿੰਕੂ ਸਿੰਘ (Rinku Singh) ਅਤੇ ਮਛਲੀਸ਼ਹਿਰ ਤੋਂ ਸਪਾ ਸੰਸਦ ਮੈਂਬਰ ਪ੍ਰਿਆ ਸਰੋਜ (Priya Saroj) ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਗੱਲ ਦੀ ਪੁਸ਼ਟੀ ਪ੍ਰਿਆ ਦੇ ਪਿਤਾ ਅਤੇ ਜੌਨਪੁਰ ਦੇ ਕੇਰਾਕਤ ਵਿਧਾਨ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਤੂਫਾਨੀ ਸਰੋਜ ਵੱਲੋਂ ਕੀਤੀ ਗਈ ਹੈ। ਤੁਫਾਨੀ ਸਰੋਜ ਨੇ ਕਿਹਾ ਕਿ ਵਿਆਹ ਸਬੰਧੀ ਵੀਰਵਾਰ ਨੂੰ ਅਲੀਗੜ੍ਹ ‘ਚ ਰਿੰਕੂ ਦੇ ਪਿਤਾ ਨਾਲ ਗੱਲਬਾਤ ਹੋਈ ਹੈ ਅਤੇ ਸਭ ਕੁਝ ਤੈਅ ਹੋ ਚੁੱਕਾ ਹੈ। ਮੰਗਣੀ ਅਤੇ ਵਿਆਹ ਦੀ ਤਾਰੀਖ ਸੰਸਦ ਸੈਸ਼ਨ ਤੋਂ ਬਾਅਦ ਤੈਅ ਕੀਤੀ ਜਾਵੇਗੀ। ਦੋਵਾਂ ਦੀ ਮੰਗਣੀ ਲਖਨਊ ‘ਚ ਹੋਵੇਗੀ।
ਜੌਨਪੁਰ ਦੀ ਮਛਲੀਸ਼ਹਿਰ ਲੋਕ ਸਭਾ ਸੀਟ ਤੋਂ ਸਪਾ ਸੰਸਦ ਮੈਂਬਰ ਪ੍ਰਿਆ ਸਰੋਜ (Priya Saroj) ਅਤੇ ਕ੍ਰਿਕਟਰ ਰਿੰਕੂ ਸਿੰਘ ਦੀ ਮੰਗਣੀ ਸ਼ੁੱਕਰਵਾਰ ਨੂੰ ਬਹੁਤ ਚਰਚਾ ‘ਚ ਰਹੀ। ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਾ ਰਹੀਆਂ ਸਨ। ਇਸ ਸਬੰਧੀ ਸੰਸਦ ਮੈਂਬਰ ਦੇ ਪਿਤਾ ਤੁਫਾਨੀ ਸਰੋਜ ਨੇ ਕਿਹਾ ਕਿ ਦੋਵਾਂ ਦੀ ਅਜੇ ਮੰਗਣੀ ਨਹੀਂ ਹੋਈ ਹੈ।
ਰਿੰਕੂ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਮੁਲਾਕਾਤ ਪਿਛਲੇ ਵੀਰਵਾਰ ਨੂੰ ਅਲੀਗੜ੍ਹ ‘ਚ ਹੋਈ ਸੀ। ਵਿਆਹ ਬਾਰੇ ਇੱਕ ਸਾਰਥਕ ਚਰਚਾ ਹੋਈ ਹੈ। ਸੰਸਦ ਦਾ ਸੈਸ਼ਨ 30-31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ, ਜੋ 13 ਫਰਵਰੀ ਤੱਕ ਚੱਲੇਗਾ।
ਰਿੰਕੂ ਸਿੰਘ 22 ਜਨਵਰੀ ਤੋਂ ਟੀ-20 ਮੈਚ ਖੇਡਣ ਲਈ ਇੰਗਲੈਂਡ ਜਾ ਰਹੇ ਹਨ। ਆਈਪੀਐਲ ਵੀ ਖੇਡੇਗਾ। ਆਈ.ਪੀ.ਐੱਲ ‘ਚ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨਾਲ 13 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ ਹੈ। ਵਿਆਹ ਅਤੇ ਮੰਗਣੀ ਦੀ ਤਾਰੀਖ਼ ਤੈਅ ਕਰਦੇ ਸਮੇਂ ਰਿੰਕੂ ਦੀ ਸਹੂਲਤ ਨੂੰ ਧਿਆਨ ‘ਚ ਰੱਖਿਆ ਜਾਵੇਗਾ, ਤਾਂ ਜੋ ਉਨ੍ਹਾਂ ਦੀ ਖੇਡ ‘ਤੇ ਕੋਈ ਅਸਰ ਨਾ ਪਵੇ ।
ਤੁਫਾਨੀ ਸਰੋਜ ਨੇ ਦੱਸਿਆ ਕਿ ਪ੍ਰਿਆ ਦੇ ਦੋਸਤ ਦੇ ਪਿਤਾ ਇੱਕ ਕ੍ਰਿਕਟਰ ਹਨ। ਉਨ੍ਹਾਂ ਰਾਹੀਂ ਹੀ ਰਿੰਕੂ ਸਿੰਘ ਅਤੇ ਪ੍ਰਿਆ (Rinku Singh) ਦੀ ਜਾਣ-ਪਛਾਣ ਹੋਈ। ਦੋਵੇਂ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਹਨ। ਦੋਵਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਨਗੇ। ਹੁਣ, ਪਰਿਵਾਰਕ ਮੈਂਬਰਾਂ ‘ਚ ਵੀ ਗੱਲਬਾਤ ਹੋਈ ਹੈ।
ਅਪ੍ਰੈਲ 2023 ਵਿੱਚ, ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦੇ ਖਿਲਾਫ ਰਿੰਕੂ ਸਿੰਘ ਦੀ ਤੂਫਾਨੀ ਪਾਰੀ ਤੋਂ ਬਾਅਦ, ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਅਦਾਕਾਰ ਸ਼ਾਹਰੁਖ ਖਾਨ ਨੇ ਉਸਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਉਹ ਵਿਆਹ ਕਦੋਂ ਕਰੇਗਾ? ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਵਿਆਹ ‘ਚ ਨਹੀਂ ਜਾਂਦਾ, ਪਰ ਉਹ ਉਸਦੇ ਵਿਆਹ ‘ਚ ਸ਼ਾਮਲ ਹੋਵੇਗਾ ਅਤੇ ਨੱਚੇਗਾ ਵੀ। ਉਦੋਂ ਤੋਂ ਹੀ ਉਨ੍ਹਾਂ ਦੇ ਵਿਆਹ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।
Read More: KKR vs PBKS: ਰਿੰਕੂ ਸਿੰਘ ਨੇ ਆਖਰੀ ਗੇਂਦ ‘ਤੇ ਚੌਕਾ ਜੜ ਕੇ ਕੋਲਕਾਤਾ ਦਿਵਾਈ ਜਿੱਤ