FM Radio

234 ਨਵੇਂ ਸ਼ਹਿਰਾਂ ‘ਚ ਖੁੱਲ੍ਹਣਗੇ ਪ੍ਰਾਈਵੇਟ FM ਰੇਡੀਓ ਚੈਨਲ, ਪੰਜਾਬ ਦੇ 9 ਸ਼ਹਿਰ ਵੀ ਸ਼ਾਮਲ

ਚੰਡੀਗੜ੍ਹ, 28 ਅਗਸਤ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿੱਜੀ ਐਫਐਮ ਰੇਡੀਓ (FM Radio)ਫੇਜ਼-3 ਨੀਤੀ ਦੇ ਤਹਿਤ 234 ਨਵੇਂ ਸ਼ਹਿਰਾਂ ‘ਚ 730 ਚੈਨਲਾਂ ਲਈ 784.87 ਕਰੋੜ ਰੁਪਏ ਦੀ ਅਨੁਮਾਨਤ ਰਾਖਵੀਂ ਕੀਮਤ ਦੇ ਨਾਲ ਈ-ਨਿਲਾਮੀ ਦੇ ਤੀਜੇ ਬੈਚ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ |

ਇਸ ਸੂਚੀ ‘ਚ ਪੰਜਾਬ ਦੇ 9 ਸ਼ਹਿਰ ਵੀ ਸ਼ਾਮਲ ਹਨ | ਇਨ੍ਹਾਂ ਸ਼ਹਿਰਾਂ ‘ਚ ਬਰਨਾਲਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਅਬੋਹਰ, ਬਠਿੰਡਾ, ਲੁਧਿਆਣਾ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਸ਼ਾਮਲ ਹਨ | ਜਿਕਰਯੋਗ ਹੈ ਕਿ ਲੁਧਿਆਣਾ ‘ਚ ਪਹਿਲਾਂ ਤੋਂ ਹੀ ਲੋਕਲ ਐਫਐਮ ਰੇਡੀਓ ਚੱਲ ਰਹੇ ਹਨ |

ਕੇਂਦਰੀ ਮੰਤਰੀ ਮੰਡਲ ਨੇ ਐਫਐਮ ਚੈਨਲਾਂ ਦੀ ਸਲਾਨਾ ਲਾਇਸੈਂਸ ਫੀਸ (ਏ.ਐਲ.ਐਫ.) ਵਜੋਂ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਨੂੰ ਛੱਡ ਕੇ ਕੁੱਲ ਮਾਲੀਆ ਦਾ 4 ਫੀਸਦੀ ਵਸੂਲਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ 234 ਨਵੇਂ ਸ਼ਹਿਰਾਂ/ਕਸਬਿਆਂ ਲਈ ਲਾਗੂ ਹੋਵੇਗਾ।

234 ਨਵੇਂ ਸ਼ਹਿਰਾਂ/ਕਸਬਿਆਂ ‘ਚ ਪ੍ਰਾਈਵੇਟ ਐਫਐਮ ਰੇਡੀਓ (FM Radio) ਦੀ ਸ਼ੁਰੂਆਤ ਉਨ੍ਹਾਂ ਸ਼ਹਿਰਾਂ/ਕਸਬਿਆਂ ‘ਚ ਐਫਐਮ ਰੇਡੀਓ ਦੀ ਅਣਮੁੱਲੀ ਮੰਗ ਨੂੰ ਪੂਰਾ ਕਰੇਗੀ ਜੋ ਅਜੇ ਵੀ ਪ੍ਰਾਈਵੇਟ ਐਫਐਮ ਰੇਡੀਓ ਪ੍ਰਸਾਰਣ ਤੋਂ ਵਾਂਝੇ ਸਨ | ਇਹ ਐਫਐਮ ਰੇਡੀਓ ਮਾਂ-ਬੋਲੀ ‘ਚ ਨਵੀਂ/ਸਥਾਨਕ ਸਮੱਗਰੀ ਪੇਸ਼ ਕਰਨਗੇ।

ਸਰਕਾਰ ਮੁਤਾਬਕ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਸਥਾਨਕ ਬੋਲੀ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ‘ਵੋਕਲ ਫਾਰ ਲੋਕਲ’ ਪਹਿਲਕਦਮੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਅਜਿਹੇ ਬਹੁਤ ਸਾਰੇ ਸ਼ਹਿਰ/ਕਸਬੇ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਹੈ |

ਪੂਰੀ ਸੂਚੀ ਪੜ੍ਹਨ ਲਈ ਲਿੰਕ ‘ਤੇ ਕਲਿੱਕ ਕਰੋ  |

 

 

Scroll to Top