ਭਵਾਨੀਗੜ੍ਹ, 04 ਦਸੰਬਰ 2025: ਭਵਾਨੀਗੜ੍ਹ ਇਲਾਕੇ ਦੇ ਨੇੜਲੇ ਪਿੰਡ ਚੰਨੋ ਦੇ ਕੋਲ ਇੱਕ ਚੱਲਦੀ ਪ੍ਰਾਈਵੇਟ ਏ.ਸੀ. ਬੱਸ ਨੂੰ ਅੱਗ ਲੱਗ ਗਈ | ਇਸ ਬੱਸ ‘ਚ ਦਰਜਨਾਂ ਯਾਤਰੀ ਸਫਰ ਕਰ ਰਹੇ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ |
ਜਾਣਕਾਰੀ ਮੁਤਾਬਕ ਬੱਸ ‘ਚੋਂ ਪਹਿਲਾਂ ਧੂੰਆ ਨਿਕਲਣਾ ਸ਼ੁਰੂ ਹੋਇਆ ਤਾਂ ਪਿੱਛੇ ਆ ਰਹੇ ਵਾਹਨ ਚਾਲਕ ਨੇ ਇਸ ਬਾਰੇ ਦੱਸਿਆ,ਬੱਸ ਡਰਾਈਵਰ ਨੇ ਬੱਸ ਰੋਕੀ ਅਤੇ ਬੱਸ ਸਟਾਫ ਨੇ ਸਵਾਰੀਆਂ ਨੂੰ ਬਾਹਰ ਕੱਢਿਆ | ਜਿਸ ਤੋਂ ਬਾਅਦ ਅੱਗ ਨੇ ਤੇਜ਼ੀ ਨਾਲ ਏ.ਸੀ. ਭਾਗ ਅਤੇ ਇੰਜਣ ਹਿੱਸੇ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਬੱਸ ਅੱਗ ਨਾਲ ਸਾੜ ਕੇ ਸੁਆਹ ਹੋ ਗਈ |
ਅੱਗ ਨੂੰ ਦੇਖਦੇ ਹੀ ਬੱਸ ‘ਚ ਮੌਜੂਦ ਸਟਾਫ ਤੇ ਸਥਾਨਕ ਲੋਕਾਂ ਨੇ ਫੌਰੀ ਕਾਰਵਾਈ ਕਰਦਿਆਂ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬੱਸ ਤੋਂ ਸੜਕ ਤੋਂ ਹੇਠਾਂ ਉਤਾਰ ਲਿਆ ਸੀ, ਜਿਸ ਨਾਲ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਇਸ ਦੌਰਾਨ ਕਾਫ਼ੀ ਯਤਨਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਏ.ਸੀ. ਸਿਸਟਮ ‘ਚ ਤਕਨੀਕੀ ਖਰਾਬੀ ਕਾਰਨ ਅੱਗ ਲੱਗੀ ਹੋ ਸਕਦੀ ਹੈ। ਖੁਸ਼ਕਿਸਮਤੀ ਨਾਲ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਯਾਤਰੀ ਇਸ ਘਟਨਾ ਤੋਂ ਬਾਅਦ ਘਬਰਾਏ ਹੋਏ ਮਿਲੇ। ਇਸ ਹਾਦਸੇ ਨੇ ਇੱਕ ਵਾਰ ਫਿਰ ਨਿੱਜੀ ਬੱਸਾਂ ਦੀ ਤਕਨੀਕੀ ਜਾਂਚ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
Read More: ਹਾਂਗ ਕਾਂਗ ਦੇ ਰਿਹਾਇਸ਼ੀ ਕੰਪਲੈਕਸ ‘ਚ ਲੱਗੀ ਅੱ.ਗ, 94 ਜਣਿਆਂ ਦੀ ਮੌਤ ਤੇ ਕਈਂ ਲਾਪਤਾ




