July 5, 2024 9:02 pm
ਹਵਾਲਾਤੀ

ਹਸਪਤਾਲ ‘ਚੋਂ ਹਵਾਲਾਤੀ ਵਲੋਂ ਭੱਜਣ ਦੀ ਕੋਸਿਸ਼, ਛੱਤ ‘ਤੇ ਲਟਕੇ ਨੂੰ ਪੁਲਿਸ ਮੁਲਾਜ਼ਮਾਂ ਨੇ ਉਤਾਰਿਆ ਹੇਠਾਂ

ਚੰਡੀਗੜ੍ਹ, 15 ਮਾਰਚ 2023: ਪੰਜਾਬ ‘ਚ ਲੁਧਿਆਣਾ ਦੇ ਕਸਬਾ ਖੰਨਾ ਦੇ ਸਰਕਾਰੀ ਹਸਪਤਾਲ ‘ਚ ਕੋਰੋਨਾ ਟੈਸਟ ਕਰਵਾਉਣ ਆਏ ਹਵਾਲਾਤੀ ਨੇ ਏਐੱਸਆਈ ਮਦਨ ਨੂੰ ਧੱਕਾ ਦੇ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ | ਬਾਅਦ ਵਿੱਚ ਪੁਲਿਸ ਨੇ ਹਵਾਲਾਤੀ ਨੂੰ ਫੜਨ ਲਈ ਪਿੱਛਾ ਵੀ ਕੀਤਾ ਉਹ ਨੇੜਲੇ ਘਰ ਦੀ ਛੱਤ ’ਤੇ ਲੁਕ ਗਿਆ। ਸੂਚਨਾ ਮਿਲਦੇ ਹੀ ਡੀਐਸਪੀ ਕਰਨੈਲ ਸੈਣੀ ਵੀ ਮੌਕੇ ’ਤੇ ਪੁੱਜੇ।

ਪੁਲਿਸ ਮੁਲਾਜ਼ਮਾਂ ਨੂੰ ਨੇੜੇ ਆਉਂਦਾ ਦੇਖ ਕੇ ਉਸ ਨੇ ਫਿਲਮੀ ਅੰਦਾਜ਼ ਵਿੱਚ 40 ਫੁੱਟ ਉੱਚੀ ਛੱਤ ‘ਤੇ ਲਟਕ ਗਿਆ | ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰਕੇ ਹੇਠਾਂ ਉਤਾਰਿਆ। ਫੜੇ ਗਏ ਹਵਾਲਾਤੀ ਦੀ ਪਛਾਣ ਆਕਾਸ਼ ਉਰਫ ਕਾਸ਼ੀ ਵਜੋਂ ਹੋਈ ਹੈ। ਉਹ ਚੋਰੀ ਦੀ ਇੱਕ ਵਾਰਦਾਤ ਵਿੱਚ ਫੜਿਆ ਗਿਆ ਸੀ।

ਡੀਐਸਪੀ ਕਰਨੈਲ ਸਿੰਘ ਸੈਣੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਹਵਾਲਾਤੀ ਫ਼ਰਾਰ ਹੋ ਗਿਆ ਹੈ ਤਾਂ ਉਹ ਤੁਰੰਤ ਟੀਮ ਸਮੇਤ ਮੌਕੇ ’ਤੇ ਪੁੱਜੇ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਆਸਪਾਸ ਦੇ ਇਲਾਕੇ ‘ਚ ਤਲਾਸ਼ੀ ਲਈ ਗਈ। ਉਹ ਨੇੜੇ ਘਰ ਦੀ ਛੱਤ ‘ਤੇ ਲੁਕ ਕੇ ਬੈਠਾ ਸੀ।