PM Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਰੂਸ ਦੌਰਾ ਕੀਤਾ ਮੁਲਤਵੀ

ਨਵੀਂ ਦਿੱਲੀ, 30 ਅਪ੍ਰੈਲ 2025: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਆਪਣਾ ਰੂਸ (Russia0 ਦੌਰਾ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ 9 ਮਈ ਨੂੰ ਮਾਸਕੋ ‘ਚ ਹੋਣ ਵਾਲੀ ਵਿਜੈ ਦਿਵਸ ਪਰੇਡ ‘ਚ ਸ਼ਾਮਲ ਨਹੀਂ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਨੇ ਵਿਜੈ ਦਿਵਸ ਪਰੇਡ ਲਈ ਸੱਦਾ ਦਿੱਤਾ ਸੀ।

ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਮਾਸਕੋ ‘ਚ ਹੋਣ ਵਾਲੇ ਵਿਜੇ ਦਿਵਸ ਦੇ 80ਵੇਂ ਵਰ੍ਹੇਗੰਢ ਸਮਾਰੋਹ ‘ਚ ਸ਼ਾਮਲ ਨਹੀਂ ਹੋਣਗੇ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ 9 ਮਈ ਦੇ ਸਮਾਗਮ ‘ਚ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਲੈ ਸਕਦੇ ਹਨ।

ਰੂਸ 9 ਮਈ ਨੂੰ ਦੂਜੇ ਵਿਸ਼ਵ ਯੁੱਧ ‘ਚ ਨਾਜ਼ੀ ਜਰਮਨੀ ਉੱਤੇ ਜਿੱਤ ਦਾ ਜਸ਼ਨ ਮਨਾਉਂਦਾ ਹੈ ਅਤੇ ਇਸ ਸਾਲ ਰੂਸ ਨੇ ਚੁਣੇ ਹੋਏ ਸਹਿਯੋਗੀ ਦੇਸ਼ਾਂ ਦੇ ਆਗੂਆਂ ਨੂੰ 80ਵੀਂ ਵਰ੍ਹੇਗੰਢ ਦੇ ਜਸ਼ਨਾਂ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

Read More: ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ‘ਚ ਵੱਡਾ ਫੇਰਬਦਲ, ਕੇਂਦਰ ਨੇ ਸਾਬਕਾ ਰਾਅ ਮੁਖੀ ਨੂੰ ਬਣਾਇਆ ਚੇਅਰਮੈਨ

Scroll to Top