July 1, 2024 1:22 am
Appointment letters

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71 ਹਜ਼ਾਰ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਚੰਡੀਗੜ੍ਹ, 16 ਮਈ 2023: ਅੱਜ ਯਾਨੀ 16 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਾ ਤੋਹਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅੱਜ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਰੁਜ਼ਗਾਰ ਮੇਲੇ ਵਿੱਚ ਸਰਕਾਰੀ ਵਿਭਾਗਾਂ ਵਿੱਚ 71 ਹਜ਼ਾਰ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ (Appointment letters) ਦਿੱਤੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ 45 ਥਾਵਾਂ ‘ਤੇ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ। ਇਸ ਦੌਰਾਨ ਕੇਂਦਰ ਸਰਕਾਰ ਦੇ ਕਈ ਮੰਤਰੀ ਵੀ ਵੱਖ-ਵੱਖ ਕੇਂਦਰਾਂ ‘ਤੇ ਮੌਜੂਦ ਸਨ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਸਾਲ ਪਹਿਲਾਂ ਅੱਜ ਦੇ ਦਿਨ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ, ਉਦੋਂ ਪੂਰਾ ਦੇਸ਼ ਜੋਸ਼, ਉਤਸ਼ਾਹ ਅਤੇ ਵਿਸ਼ਵਾਸ ਨਾਲ ਭਰ ਗਿਆ ਸੀ। ਸਭ ਦਾ ਸਾਥ, ਸਭ ਦੇ ਵਿਕਾਸ ਦੇ ਮੰਤਰ ਨਾਲ ਅੱਗੇ ਵਧਣ ਵਾਲਾ ਭਾਰਤ ਅੱਜ ਵਿਕਸਿਤ ਭਾਰਤ ਬਣਨ ਲਈ ਯਤਨਸ਼ੀਲ ਹੈ।

ਇਨ੍ਹਾਂ ਅਸਾਮੀਆਂ ਲਈ ਨਿਯੁਕਤੀ

ਦੇਸ਼ ਭਰ ਵਿੱਚੋਂ ਚੁਣੇ ਗਏ ਇਨ੍ਹਾਂ ਨੌਜਵਾਨਾਂ ਨੂੰ ਡਾਕ ਸੇਵਕ, ਡਾਕ ਇੰਸਪੈਕਟਰ, ਕਮਰਸ਼ੀਅਲ-ਕਮ-ਟਿਕਟ ਕਲਰਕ, ਜੂਨੀਅਰ ਕਲਰਕ-ਕਮ-ਟਾਈਪਿਸਟ, ਜੂਨੀਅਰ ਲੇਖਾ ਕਲਰਕ, ਟਰੈਕ ਮੇਨਟੇਨਰ, ਸਹਾਇਕ ਸੈਕਸ਼ਨ ਅਫ਼ਸਰ ਦੀਆਂ ਅਸਾਮੀਆਂ ‘ਤੇ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਅਰ ਡਿਵੀਜ਼ਨ ਕਲਰਕ, ਸਬ-ਡਿਵੀਜ਼ਨਲ ਅਫਸਰ, ਟੈਕਸ ਸਹਾਇਕ, ਸਹਾਇਕ ਇਨਫੋਰਸਮੈਂਟ ਅਫਸਰ, ਇੰਸਪੈਕਟਰ, ਨਰਸਿੰਗ ਅਫਸਰ, ਸਹਾਇਕ ਸੁਰੱਖਿਆ ਅਫਸਰ, ਫਾਇਰਮੈਨ, ਸਹਾਇਕ ਲੇਖਾ ਅਫਸਰ, ਸਹਾਇਕ ਆਡਿਟ ਅਫਸਰ, ਡਿਵੀਜ਼ਨਲ ਲੇਖਾਕਾਰ, ਆਡੀਟਰ, ਕਾਂਸਟੇਬਲ, ਹੈੱਡ ਕਾਂਸਟੇਬਲ, ਸਹਾਇਕ ਕਮਾਂਡੈਂਟ, ਪ੍ਰਿੰਸੀਪਲ, ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ, ਸਹਾਇਕ ਰਜਿਸਟਰਾਰ, ਸਹਾਇਕ ਪ੍ਰੋਫੈਸਰ ਆਦਿ ਹੋਰ ਅਸਾਮੀਆਂ ਹਨ ਜਿੱਥੇ ਨੌਜਵਾਨਾਂ ਨੂੰ ਨਿਯੁਕਤ (Appointment letters) ਕੀਤਾ ਗਿਆ ਹੈ।

‘ਰੁਜ਼ਗਾਰ ਮੇਲਾ’ ਕਦੋਂ ਸ਼ੁਰੂ ਹੋਇਆ?

ਜਿਕਰਯੋਗ ਹੈ ਕਿ ਰੁਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਸਿਰਜਣ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਔਨਲਾਈਨ ਓਰੀਐਂਟੇਸ਼ਨ ਕੋਰਸ ਵੀ ਕਰਵਾਇਆ ਜਾਵੇਗਾ, ਜਿਸ ਨਾਲ ਇਨ੍ਹਾਂ ਭਰਤੀ ਹੋਏ ਨੌਜਵਾਨਾਂ ਨੂੰ ਵੀ ਸਿਖਲਾਈ ਦੇਣ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ 22 ਅਕਤੂਬਰ ਨੂੰ ‘ਰੁਜ਼ਗਾਰ ਮੇਲੇ’ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ, ਜਿਸ ‘ਚ 10 ਲੱਖ ਸਰਕਾਰੀ ਨੌਕਰੀਆਂ ਦੇਣ ਦੀ ਮੁਹਿੰਮ ਚਲਾਈ ਗਈ ਸੀ।