farmers

ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਲਈ 14ਵੀਂ ਕਿਸ਼ਤ ਜਾਰੀ, ਇਸ ਤਰ੍ਹਾਂ ਚੈੱਕ ਕਰੋ ਕਿਸ਼ਤ

ਚੰਡੀਗੜ੍ਹ, 27 ਜੁਲਾਈ 2023: (PM Kisan) ਦੇਸ਼ ਭਰ ਦੇ ਕਰੋੜਾਂ ਕਿਸਾਨਾਂ (farmers) ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਕਿਸਾਨਾਂ ਲਈ 14ਵੀਂ ਕਿਸ਼ਤ ਦੀ ਰਕਮ ਜਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ 8.5 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 17 ਹਜ਼ਾਰ ਕਰੋੜ ਰੁਪਏ ਦੀ ਰਕਮ ਟਰਾਂਸਫਰ ਕੀਤੀ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਖਾਤੇ ਵਿੱਚ ਕਿਸ਼ਤ ਦੇ ਪੈਸੇ ਆਏ ਹਨ ਜਾਂ ਨਹੀਂ? ਇਸ ਲਈ ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਪਤਾ ਲਗਾ ਸਕਦੇ ਹੋ।

1. 14ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਹੋਣ ਤੋਂ ਬਾਅਦ ਤੁਹਾਡੇ ਮੋਬਾਈਲ ‘ਤੇ ਇਸ ਸਬੰਧੀ ਮੈਸੇਜ ਆ ਜਾਵੇਗਾ।
2. ਤੁਸੀਂ ਬੈਂਕ ਵਿੱਚ ਪਾਸਬੁੱਕ ਐਂਟਰੀ ਕਰਕੇ ਇਸ ਬਾਰੇ ਪਤਾ ਲਗਾ ਸਕਦੇ ਹੋ।
.3. ਇਸ ਤੋਂ ਇਲਾਵਾ ਤੁਸੀਂ ਨਜ਼ਦੀਕੀ ATM ‘ਤੇ ਜਾ ਕੇ ਵੀ ਆਪਣਾ ਬੈਂਕ ਬੈਲੇਂਸ ਚੈੱਕ ਕਰ ਸਕਦੇ ਹੋ ਅਤੇ ਪਤਾ ਲਗਾ ਸਕਦੇ ਹੋ ਕਿ ਕਿਸ਼ਤ ਦੇ ਪੈਸੇ ਆ ਗਏ ਹਨ ਜਾਂ ਨਹੀਂ।

4. ਜੇਕਰ ਕਿਸਾਨ ਆਪਣੀ ਅਰਜ਼ੀ ਦੀ ਸਥਿਤੀ ਜਾਣਨਾ ਚਾਹੁੰਦੇ ਹਨ, ਤਾਂ ਉਹ 155261 ‘ਤੇ ਕਾਲ ਕਰ ਸਕਦੇ ਹਨ। ਤੁਸੀਂ ਇਸ ਨੰਬਰ ‘ਤੇ ਕਾਲ ਕਰਕੇ ਆਸਾਨੀ ਨਾਲ ਆਪਣੀ ਅਰਜ਼ੀ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹੋ।

Scroll to Top