ਚੰਡੀਗੜ੍ਹ 01 ਅਕਤੂਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਭਾਰਤ ਵਿੱਚ 5ਜੀ ਸੇਵਾਵਾਂ (5G services) ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਭਾਰਤ ਵਿੱਚ ਮੋਬਾਈਲ ਫੋਨਾਂ ‘ਤੇ ਹਾਈ ਸਪੀਡ ਇੰਟਰਨੈਟ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਆਯੋਜਿਤ ਇੰਡੀਆ ਮੋਬਾਈਲ ਕਾਂਗਰਸ 2022 ਪ੍ਰੋਗਰਾਮ ਦੇ ਪਲੇਟਫਾਰਮ ਤੋਂ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ । ਅਗਲੇ ਕੁਝ ਸਾਲਾਂ ਵਿੱਚ 5G ਇੰਟਰਨੈਟ ਸੇਵਾ ਪੂਰੇ ਭਾਰਤ ਵਿੱਚ ਉਪਲਬਧ ਕਰਵਾਈ ਜਾਵੇਗੀ।
ਭਾਰਤ ਵਿੱਚ 5G ਸੇਵਾਵਾਂ (5G services) ‘ਤੇ ਖਰਚ ਕੀਤੀ ਗਈ ਰਕਮ 2035 ਤੱਕ US$450 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਹਾਈ ਸਪੀਡ ਇੰਟਰਨੈਟ ਦਾ ਸਮਰਥਨ ਕਰਨ ਦੇ ਸਮਰੱਥ, ਪੰਜਵੀਂ ਪੀੜ੍ਹੀ ਜਾਂ 5G ਸੇਵਾ ਤੋਂ ਭਾਰਤੀ ਸਮਾਜ ਨੂੰ ਇੱਕ ਪਰਿਵਰਤਨਸ਼ੀਲ ਸ਼ਕਤੀ ਵਜੋਂ ਨਵੇਂ ਆਰਥਿਕ ਮੌਕੇ ਅਤੇ ਸਮਾਜਿਕ ਲਾਭ ਲਿਆਉਣ ਦੀ ਉਮੀਦ ਹੈ।
ਇਸ ਦੌਰਾਨ ਤਿੰਨ ਪ੍ਰਮੁੱਖ ਟੈਲੀਕਾਮ ਕੰਪਨੀਆਂ ਏਅਰਟੈੱਲ, ਜੀਓ ਅਤੇ ਵੀਆਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 5ਜੀ ਸੇਵਾਵਾਂ ਦੇ ਕੰਮਕਾਜ ਦਾ ਡੈਮੋ ਦਿੱਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਮੋਬਾਈਲ ਕਾਂਗਰਸ (IMC 2022) ਵਿੱਚ ਹਿੱਸਾ ਲੈਣ ਲਈ ਪਹੁੰਚੇ ਅਤੇ ਪ੍ਰਧਾਨ 5ਜੀ ਸੇਵਾ ਦੀ ਸ਼ੁਰੂਆਤ ਕੀਤੀ |