ਚੰਡੀਗੜ੍ਹ, 22 ਅਗਸਤ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ (BRICS Summit) ‘ਚ ਹਿੱਸਾ ਲੈਣ ਲਈ ਮੰਗਲਵਾਰ ਸ਼ਾਮ ਨੂੰ ਦੱਖਣੀ ਅਫਰੀਕਾ ਪਹੁੰਚ ਗਏ ਹਨ। ਇੱਥੇ ਰਹਿਣ ਵਾਲਾ ਭਾਰਤੀ ਭਾਈਚਾਰਾ ਵੀ ਇਸ ਨੂੰ ਲੈ ਕੇ ਉਤਸ਼ਾਹਿਤ ਹਨ। ਇਸ ਮੌਕੇ ਪ੍ਰਵਾਸੀ ਭਾਰਤੀਆਂ ਨੇ ਹਰ ਹਰ ਮੋਦੀ ਦੇ ਨਾਅਰੇ ਲਾਏ ਗਏ |
ਇਸਦੇ ਨਾਲ ਹੀ ‘ਢੋਲ’ ਅਤੇ ਹੋਰ ਸੰਗੀਤਕ ਸਾਜ਼ਾਂ ਨਾਲ ਭਾਰਤੀ ਭਾਈਚਾਰੇ ਦੇ ਮੈਂਬਰ ਜੋਹਾਨਸਬਰਗ ਦੇ ਸੈਂਡਟਨ ਸਨ ਹੋਟਲ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ । ਇਸ ਤੋਂ ਪਹਿਲਾਂ ਵੇਦਾਂਤਾ ਦੇ ਅਫਰੀਕਾ ਆਪ੍ਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਪੁਸ਼ਪੇਂਦਰ ਸਿੰਗਲਾ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਦੱਖਣੀ ਅਫਰੀਕਾ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਵੇਦਾਂਤਾ ਕੰਪਨੀ ਭਾਰਤ ਅਤੇ ਦੱਖਣੀ ਅਫਰੀਕਾ ਨੂੰ ਇਕਜੁੱਟ ਕਰਨ ਵਿਚ ਕਿਸ ਤਰ੍ਹਾਂ ਅਹਿਮ ਭੂਮਿਕਾ ਨਿਭਾ ਸਕਦੀ ਹੈ, ਅਸੀਂ ਇਸ ਦਿਸ਼ਾ ਵਿਚ ਯਤਨ ਕਰ ਰਹੇ ਹਾਂ। ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਮੌਕਿਆਂ ਦੀਆਂ ਸੰਭਾਵਨਾਵਾਂ ਬੇਅੰਤ ਹਨ।
ਜੋਹਾਨਸਬਰਗ ‘ਚ 22-24 ਅਗਸਤ ਨੂੰ ਹੋਣ ਵਾਲੇ ਸੰਮੇਲਨ (BRICS Summit) ‘ਚ ਸਾਰੇ ਆਗੂ 2019 ਤੋਂ ਬਾਅਦ ਪਹਿਲੀ ਵਾਰ ਇਕ ਸਾਂਝੇ ਮੰਚ ‘ਤੇ ਬੈਠਣਗੇ। 15ਵੇਂ ਬ੍ਰਿਕਸ ਸੰਮੇਲਨ (BRICS summit) ਦੀ ਮੇਜ਼ਬਾਨੀ ਦੱਖਣੀ ਅਫਰੀਕਾ ਕਰ ਰਿਹਾ ਹੈ। ਇਹ ਕਾਨਫਰੰਸ 22 ਤੋਂ 24 ਅਗਸਤ ਤੱਕ ਜੋਹਾਨਸਬਰਗ ਵਿੱਚ ਹੋਵੇਗੀ। ਇਸ ਸਾਲ ਦੀ ਥੀਮ ‘ਬ੍ਰਿਕਸ ਅਤੇ ਅਫਰੀਕਾ’ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਬ੍ਰਿਕਸ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਸੀ।