Russia

ਰੂਸ ‘ਚ ਅੱਜ ਤੋਂ ਰਾਸ਼ਟਰਪਤੀ ਚੋਣਾਂ ਸ਼ੁਰੂ, ਵਲਾਦੀਮੀਰ ਪੁਤਿਨ ਦਾ ਦੁਬਾਰਾ ਰਾਸ਼ਟਰਪਤੀ ਬਣਨਾ ਲਗਭਗ ਤੈਅ

ਚੰਡੀਗੜ੍ਹ,15 ਮਾਰਚ 2024: ਰੂਸ (Russia) ਵਿੱਚ ਅੱਜ ਤੋਂ ਰਾਸ਼ਟਰਪਤੀ ਚੋਣਾਂ ਸ਼ੁਰੂ ਹੋ ਰਹੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਰੂਸ ਵਿੱਚ ਇੱਕ ਦਿਨ ਦੀ ਬਜਾਏ ਤਿੰਨ ਦਿਨ ਲਈ ਚੋਣਾਂ ਹੋਣਗੀਆਂ। 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਰੂਸੀ ਨਾਗਰਿਕ ਜੋ ਕਿਸੇ ਅਪਰਾਧਿਕ ਕੇਸ ਵਿੱਚ ਜੇਲ੍ਹ ਦੀ ਸਜ਼ਾ ਨਹੀਂ ਕੱਟ ਰਿਹਾ ਹੈ, ਉਹ ਮਤਦਾਤਾ ਵੋਟ ਦੇ ਸਕਦਾ ਹੈ। ਚੋਣ ਨਤੀਜੇ ਮਾਸਕੋ ਦੇ ਸਮੇਂ ਅਨੁਸਾਰ 17 ਮਾਰਚ ਦੀ ਰਾਤ ਤੱਕ ਜਾਰੀ ਕੀਤੇ ਜਾ ਸਕਦੇ ਹਨ।

ਨਿਊਯਾਰਕ ਟਾਈਮਜ਼ ਮੁਤਾਬਕ ਚੋਣਾਂ ਤੋਂ ਪਹਿਲਾਂ ਹੀ ਵਲਾਦੀਮੀਰ ਪੁਤਿਨ ਦਾ ਦੁਬਾਰਾ ਰਾਸ਼ਟਰਪਤੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਦਰਅਸਲ, ਪੁਤਿਨ ਪਿਛਲੇ 24 ਸਾਲਾਂ ਤੋਂ ਰੂਸ (Russia) ਵਿੱਚ ਸੱਤਾ ਵਿੱਚ ਹਨ। ਪੁਤਿਨ ਦੇ ਜ਼ਿਆਦਾਤਰ ਵਿਰੋਧੀ ਇਸ ਵੇਲੇ ਜਾਂ ਤਾਂ ਜੇਲ੍ਹ ਵਿੱਚ ਹਨ ਜਾਂ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਚੋਣਾਂ ਲਈ ਅਯੋਗ ਕਰਾਰ ਦੇ ਦਿੱਤਾ ਹੈ।

ਰੂਸ ਦੇ ਚੋਣ ਕਮਿਸ਼ਨ ਮੁਤਾਬਕ ਦੇਸ਼ ਵਿੱਚ 11.23 ਕਰੋੜ ਵੋਟਰ ਹਨ। ਇਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਖੇਤਰ ਦੇ ਨਾਗਰਿਕ ਹਨ। ਇਸ ਤੋਂ ਇਲਾਵਾ ਕਰੀਬ 19 ਲੱਖ ਵੋਟਰ ਦੇਸ਼ ਤੋਂ ਬਾਹਰ ਰਹਿੰਦੇ ਹਨ। ਇਸ ਵਾਰ ਰੂਸ ਵਿੱਚ ਆਨਲਾਈਨ ਵੋਟਿੰਗ ਦੀ ਸਹੂਲਤ ਵੀ ਹੋਵੇਗੀ। ਇਹ ਸਹੂਲਤ ਰੂਸ ਅਤੇ ਕ੍ਰੀਮੀਆ ਦੇ 27 ਖੇਤਰਾਂ ਵਿੱਚ ਹੋਵੇਗੀ। ਕ੍ਰੀਮੀਆ ਯੂਕਰੇਨ ਦਾ ਉਹੀ ਖੇਤਰ ਹੈ ਜਿਸ ‘ਤੇ ਰੂਸ ਨੇ 2014 ‘ਚ ਕਬਜ਼ਾ ਕਰ ਲਿਆ ਸੀ।

Scroll to Top