Nirmal Rishi

ਰਾਸ਼ਟਰਪਤੀ ਮੁਰਮੂ ਨੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ, 22 ਅਪ੍ਰੈਲ 2024: ਰਾਸ਼ਟਰਪਤੀ ਮੁਰਮੂ ਨੇ 132 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ | ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਸਿੱਧ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਅਤੇ ਅਦਾਕਾਰ ਪ੍ਰਾਣ ਸੱਭਰਵਾਲ ਨੂੰ ਵੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ । ਨਿਰਮਲ ਰਿਸ਼ੀ ਨੂੰ ਕਲਾ ਵਿੱਚ ਉਨ੍ਹਾਂ ਦੀ ਵਿਲੱਖਣ ਸੇਵਾ ਲਈ ਪਦਮ ਸ਼੍ਰੀ ਦਿੱਤਾ ਹੈ।

ਨਿਰਮਲ ਰਿਸ਼ੀ (Nirmal Rishi) ਨੇ 6 ਦਹਾਕਿਆਂ ਤੋਂ 60 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਪੰਜਾਬੀ ਫ਼ਿਲਮਾਂ ਨਿਰਮਲ ਰਿਸ਼ੀ ਦੇ ਕਿਰਦਾਰ ਤੋਂ ਬਿਨ੍ਹਾਂ ਅਧੂਰੀਆਂ ਜਾਪਦੀਆਂ ਹਨ। ਨਿਰਮਲ ਰਿਸ਼ੀ ਇੱਕ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਹਨਾਂ ਨੂੰ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ (1983) ਵਿੱਚ ”ਗੁਲਾਬੋ ਮਾਸੀ” ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਇਸਦੇ ਹੀ ਨਿੱਕਾ ਜ਼ੈਲਦਾਰ ਅਤੇ ਦਿ ਗ੍ਰੇਟ ਸਰਦਾਰ ਵਰਗੀਆਂ ਪੰਜਾਬੀ ਫਿਲਮਾਂ ‘ਚ ਕੰਮ ਕੀਤਾ | ਨਿਰਮਲ ਰਿਸ਼ੀ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਰੰਗਮੰਚ ਦਾ ਬਹੁਤ ਸ਼ੌਕ ਸੀ।

ਇਸਦੇ ਨਾਲ ਹੀ ਨਿਰਮਲ ਰਿਸ਼ੀ (Nirmal Rishi) ਦੇ ਨਾਲ ਪ੍ਰਾਣ ਸੱਭਰਵਾਲ ਪੰਜਾਬ ਦੇ ਇੱਕ ਅਨੁਭਵੀ ਅਦਾਕਾਰ ਅਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ। ਸੱਭਰਵਾਲ ਦਾ ਜਨਮ ਸਾਲ 1930 ਵਿੱਚ ਜਲੰਧਰ ਵਿੱਚ ਹੋਇਆ ਸੀ। ਸੱਭਰਵਾਲ 1952 ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਪ੍ਰਿਥਵੀਰਾਜ ਕਪੂਰ ਨੂੰ ਮਿਲੇ। ਜਦੋਂ ਉਹ ਇੱਕ ਐਕਟਿੰਗ ਲਈ ਜਲੰਧਰ ਆਏ। ਇਸ ਤੋਂ ਬਾਅਦ, ਉਹਨਾਂ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਜੂਨੀਅਰ ਕਲਰਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ 1962 ਵਿੱਚ ਪਟਿਆਲਾ ਚਲੇ ਗਏ। ਉਹ 1988 ਵਿੱਚ ਪੀਐਸਪੀਸੀਐਲ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਨੌਕਰੀ ਤੋਂ ਸੇਵਾਮੁਕਤ ਹੋ ਗਏ। ਫਿਲਮ ਉਦਯੋਗ ਵਿੱਚ, ਪ੍ਰਾਣ ਸੱਭਰਵਾਲ ਨੇ ਆਪਣੀ ਸ਼ੁਰੂਆਤ ‘ਸਰਦਾਰਾ ਕਰਤਾਰਾ’ ਨਾਮ ਦੀ ਇੱਕ ਫਿਲਮ ਨਾਲ ਕੀਤੀ, ਜੋ ਕਿ 1980 ਵਿੱਚ ਰਿਲੀਜ਼ ਹੋਈ ਸੀ।

Scroll to Top