ਨਵੀਂ ਦਿੱਲੀ, 06 ਸਤੰਬਰ 2025: ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਅਧਿਆਪਕ ਦਿਵਸ ਦੇ ਮੌਕੇ ‘ਤੇ, ਲੁਧਿਆਣਾ ਜ਼ਿਲ੍ਹੇ ਦੇ ਜੰਡਿਆਲੀ ਪਿੰਡ ਦੇ ਇੱਕ ਪ੍ਰਾਇਮਰੀ ਸਕੂਲ ‘ਚ ਮੁੱਖ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਨਰਿੰਦਰ ਸਿੰਘ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ-2025 ਪ੍ਰਦਾਨ ਕੀਤਾ ਹੈ |
ਅਧਿਆਪਕ ਨਰਿੰਦਰ ਸਿੰਘ ਜਨਵਰੀ 2002 ਤੋਂ ਸਕੂਲ ਸਿੱਖਿਆ ਵਿਭਾਗ ‘ਚ ਸੇਵਾਵਾਂ ਨਿਭਾ ਰਹੇ ਹਨ | ਰਾਸ਼ਟਰੀ ਪੁਰਸਕਾਰ ਲਈ ਚੁਣੇ ਜਾਣ ’ਤੇ ਉਨ੍ਹਾਂ ਨੇ ਕਿਹਾ ਸੀ ਕਿ ‘‘ਮੈਂ ਇਸ ਰਾਸ਼ਟਰੀ ਮਾਨਤਾ ਨੂੰ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਵਿਦਿਆਰਥੀਆਂ, ਸਹਿਯੋਗੀਆਂ ਅਤੇ ਸਿੱਖਿਆ ਵਿਭਾਗ ਦੇ ਸਮਰਥਨ ਨੂੰ ਦਿੰਦਾ ਹਾਂ। ਮੈਂ ਭਵਿੱਖ ‘ਚ ਵੀ ਉੱਤਮਤਾ ਲਈ ਯਤਨਸ਼ੀਲ ਰਹਾਂਗਾ ਅਤੇ ਆਪਣੇ ਵਿਦਿਆਰਥੀਆਂ ਦੇ ਜੀਵਨ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਸੁਹਿਰਦ ਯਤਨ ਕਰਦਾ ਰਹਾਂਗਾ।’’
ਜੰਡਿਆਲੀ ਸਕੂਲ ਦੁ ਨੁਹਾਰ ਨੂੰ ਬਦਲਣ ‘ਚ ਗ੍ਰਾਮ ਪੰਚਾਇਤ ਅਤੇ ਪੰਜਾਬ ਸਰਕਾਰ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਰਾਹੀਂ, ਸਕੂਲ ਵਿੱਚ 15 ਸਮਾਰਟ ਕਲਾਸਰੂਮ, 3 ਲਾਇਬ੍ਰੇਰੀਆਂ (ਇੱਕ ਮੋਬਾਈਲ ਲਾਇਬ੍ਰੇਰੀ ਸਮੇਤ) ਅਤੇ 3 ਵਿਸ਼ੇਸ਼ ਪਾਰਕ – ਸੁੰਦਰ ਲੇਖਣ ਪਾਰਕ, ਮੈਥਸ ਪਾਰਕ ਅਤੇ ਆਈਟੀ ਪਾਰਕ ਸਥਾਪਤ ਕੀਤੇ ਹਨ।
Read More: ਲੁਧਿਆਣਾ ਦੇ ਅਧਿਆਪਕ ਨਰਿੰਦਰ ਸਿੰਘ ਦੀ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਹੋਈ ਚੋਣ




