President Draupadi Murmu

ਕਲਕੱਤਾ ਘਟਨਾ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਵੱਡਾ ਬਿਆਨ, ਕਿਹਾ-“ਘਟਨਾ ਤੋਂ ਨਿਰਾਸ਼ ਅਤੇ ਡਰੀ ਹੋਈ ਹਾਂ”

ਚੰਡੀਗੜ੍ਹ, 28 ਅਗਸਤ 2024: ਪੱਛਮੀ ਬੰਗਾਲ ਦੇ ਕਲਕੱਤਾ ‘ਚ ਆਰਜੀ ਕਰ ਮੈਡੀਕਲ ਕਾਲਜ ‘ਚ ਇੱਕ ਬੀਬੀ ਡਾਕਟਰ ਨਾਲ ਬ.ਲਾ.ਤ.ਕਾ.ਰ ਅਤੇ ਕ.ਤ.ਲ ਦੀ ਘਟਨਾ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਵੱਡਾ ਬਿਆਨ ਦਿੱਤਾ ਹੈ | ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਨਿਰਾਸ਼ ਅਤੇ ਡਰੇ ਹੋਏ ਹਨ।

ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ, ਰਾਸ਼ਟਰਪਤੀ (President Draupadi Murm) ਨੇ ਬੀਬੀਆਂ ਵਿਰੁੱਧ ਅਪਰਾਧਾਂ ‘ਤੇ ਰੋਕ ਲਗਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ‘ਬਹੁਤ ਹੋ ਗਿਆ, ਹੁਣ ਸਮਾਂ ਆ ਗਿਆ ਹੈ ਕਿ ਭਾਰਤ ਬੀਬੀਆਂ ਵਿਰੁੱਧ ਅਪਰਾਧਾਂ ਖ਼ਿਲਾਫ ਜਾਗ ਜਾਵੇ ਅਤੇ ਬੀਬੀਆਂ ਨਾਲ ਦੁਰਵਿਵਹਾਰ ਕਰਨ ਵਾਲੀ ਮਾਨਸਿਕਤਾ ਦਾ ਮੁਕਾਬਲਾ ਕਰੇ | ਰਾਸ਼ਟਰਪਤੀ ਨੇ ਕਿਹਾ ਕਿ ‘ਕੋਈ ਵੀ ਸੱਭਿਅਕ ਸਮਾਜ ਧੀਆਂ-ਭੈਣਾਂ ‘ਤੇ ਅਜਿਹੇ ਅੱਤਿਆਚਾਰ ਦੀ ਇਜਾਜ਼ਤ ਨਹੀਂ ਦੇ ਸਕਦਾ। ਦੇਸ਼ ਨੂੰ ਇਸ ‘ਤੇ ਆਪਣਾ ਗੁੱਸਾ ਜ਼ਰੂਰ ਜ਼ਹਿਰ ਕਰਨਾ ਹੀ ਚਾਹੀਦਾ ਹੈ ਅਤੇ ਮੈਂ ਵੀ ਇਸ ‘ਤੇ ਨਾਰਾਜ਼ ਹਾਂ।

Scroll to Top