ਚੰਡੀਗੜ੍ਹ, 01 ਜਨਵਰੀ 2025: New Year 2025: ਦੇਸ਼ ਅਤੇ ਦੁਨੀਆ ਨੇ ਸਾਲ 2024 ਨੂੰ ਅਲਵਿਦਾ ਕਹਿ ਕੇ ਨਵੇਂ ਸਾਲ 2025 ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ ਹੈ। ਨਵੇਂ ਸਾਲ ਦੇ ਮੌਕੇ ‘ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਐਮ ਯੋਗੀ ਆਦਿਤਿਆਨਾਥ ਅਤੇ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਸਾਂਝੀਂ ਕਰਕੇ ਲਿਖਿਆ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ | ਸਾਲ 2025 ਤੁਹਾਡੇ ਸਭ ਲਈ ਖੁਸ਼ੀਆਂ ਲੈ ਕੇ ਆਵੇ | ਇਸ ਮੌਕੇ ਅਸੀਂ ਦੇਸ਼ ਨੂੰ ਹੋਰ ਸਮਾਵੇਸ਼ੀ ਅਤੇ ਟਿਕਾਊ ਭਵਿੱਖ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਨ ਦੀ ਸਾਡੀ ਵਚਨਬੱਧਤਾ ਦਾ ਨਵੀਨੀਕਰਨ ਲਈ ਮਿਲ ਕੇ ਕੰਮ ਕਰੀਏ |
ਇਸ ਦੌਰਾਨ ਉਪ ਪ੍ਰਧਾਨ ਜਗਦੀਪ ਧਨਖੜ ਨੇ ਟਵਿੱਟਰ ‘ਤੇ ਰਾਹੀਂ ਕਿਹਾ ਕਿ “ਸਾਰੇ ਨਾਗਰਿਕਾਂ ਨੂੰ 2025 ‘ਚ ਪ੍ਰਵੇਸ਼ ਕਰਦੇ ਹੋਏ ਦਿਲੋਂ ਵਧਾਈਆਂ। ਇਹ ਸਾਡੇ ਗਣਤੰਤਰ ਦੀ ਯਾਤਰਾ ‘ਚ ਇੱਕ ਮਹੱਤਵਪੂਰਨ ਮੋੜ ਹੈ। ਇਹ ਸਾਲ ਸਾਡੇ ਸੰਵਿਧਾਨ ਦੀ ਸਦੀ ਦੀ ਆਖਰੀ ਤਿਮਾਹੀ ‘ਚ ਪ੍ਰਵੇਸ਼ ਨੂੰ ਦਰਸਾਉਂਦਾ ਹੈ। 2047 ਇੱਕ ਵਿਕਸਤ ਭਾਰਤ ਵੱਲ ਵਧਣਾ, ਇਹ ਸਾਡੇ ਸੰਵਿਧਾਨ ਨਿਰਮਾਤਾਵਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸਮਾਂ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ‘ਚ ਕਿਹਾ, “2025 ਲਈ ਸ਼ੁੱਭਕਾਮਨਾਵਾਂ। ਇਹ ਸਾਲ ਸਾਰਿਆਂ ਲਈ ਨਵੇਂ ਮੌਕੇ, ਸਫਲਤਾ ਅਤੇ ਅਨੰਤ ਖੁਸ਼ੀਆਂ ਲੈ ਕੇ ਆਵੇ। ਸਾਰਿਆਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਬਖਸ਼ਿਸ਼ ਹੋਵੇ।”
Read More: ਮਣੀਪੁਰ ਦੇ CM ਐਨ. ਬੀਰੇਨ ਸਿੰਘ ਵੱਲੋਂ ਮੁਆਫ਼ੀ ਮੰਗਣ ‘ਤੇ ਕਾਂਗਰਸ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ